ਗੁਰਬਾਣੀ ਵਿਆਕਰਨ ਦੇ ਨਿਯਮ:-
ਨੋਟ 1: ਉਸ ਸ਼ਬਦ ਨੂੰ ਮੁਕਤਾ-ਅੰਤ ਕਿਹਾ ਜਾਂਦਾ ਹੈ ਜਿਸ ਦੇ ਅਖੀਰਲੇ ਅੱਖਰ ਨੂੰ ਕੋਈ ਲਗ-ਮਾਤਰਾ ਨਾ ਹੋਵੇ; ਜਿਵੇਂ :-
ਚਾਕੁਰ , ਪ੍ਰਭ, ਆਦਿ।
ਮੁਕਤਾ ਅੱਖਰ ਦਾ ਆਪਣਾ ਕੋਈ ਨਿਸ਼ਚਿਤ ਚਿੰਨ੍ਹ ਨਹੀਂ ਹੈ ਅਤੇ ਮੁਕਤਾ ਅੱਖਰ ਲਘੂ ਧੁਨੀ ( ਪਿੰਗਲ ਦੀ ੧ ਮਾਤਰਾ) ਦਾ ਲਖਾਇਕ ਹੈ। ਪੰਜਾਬੀ ਦੀ ਪੈਂਤੀ ਅੱਖਰੀ ਵਿੱਚ ਅੱਖਰ ‘ੳ’ ਅਤੇ ‘ੲ’ ਤੋਂ ਬਿਨਾਂ ਸਾਰੇ ਮੁਕਤਾ ਰੂਪ ਅੱਖਰ ਇੱਕ ਦੂਜੇ ਨਾਲ ਮਿਲਾ ਕੇ ਲਿਖੇ ਜਾ ਸਕਦੇ ਹਨ ਜਿਵੇਂ ‘ਵਚਨ, ਸ਼ਬਦ, ਅੱਖਰ ' ਆਦਿ।
- ਨਿਯਮ 1. ਗੁਰਬਾਣੀ ਅੰਦਰ ਨਾਉਂ ਜਾਂ ਪੜਨਾਉਂ ਦੇ ਅਖ਼ੀਰਲੇ ਅੱਖਰ ਨੂੰ ਲੱਗਾ ਔਂਕੜ ( ੁ ), ਆਮ ਤੌਰ ‘ਤੇ ਉਸ ਨਾਉਂ ਜਾਂ ਪੜਨਾਉਂ ਦਾ ਇਕ-ਵਚਨ , ਪੁਲਿੰਗ ਰੂਪ ਦਰਸਾਉਂਦਾ ਹੈ।
- ਜਿਨ੍ਹਾਂ ਨਾਂਵਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਲਗੀ ਹੋਵੇ, ਉਹ ਨਾਉਂ ਆਮ ਤੌਰ ‘ਤੇ ਇਕ-ਵਚਨ, ਪੁਲਿੰਗ ਹੁੰਦੇ ਹਨ, ਜਿਵੇਂ:
ਨਾਮੁ, ਪੁਰਖੁ, ਨਿਰਵੈਰੁ, ਸਚੁ, ਪ੍ਰਭੁ, ਸਿੱਖੁ, ਸਾਧੁ, ਸੰਤੁ, ਜਨੁ, ਪਾਠੁ, ਪੁੰਨੁ, ਪਾਪੁ, ਮੇਜ਼ੁ, ਦਿਨੁ, ਦੁਖੁ, ਸੁਖੁ, ਆਹਾਰੁ, ਭੋਜਨੁ, ਨਿੰਦਕੁ , ਆਦਿ।
ਭਾਗ ਪਹਿਲਾ - ਨਾਉਂ ਅਤੇ ਪੜਨਾਉਂ ਦੀ ਲਗ-ਮਾਤਰੀ ਨਿਯਮਾਵਲੀ :-
ਨੋਟ 2: ਗੁਰਬਾਣੀ ਵਿੱਚ ਨਾਉਂ ਸ਼ਬਦ ਇਕ-ਵਚਨ ਹੈ ਅਤੇ ਨਾਂਵ ਸ਼ਬਦ ਬਹੁ-ਵਚਨ ਹੈ।
ਗੁਰਬਾਣੀ ਵਿੱਚੋਂ ਇਕ-ਵਚਨ ਰੂਪ ਨਾਉਂ ਦੀਆਂ ਕੁਝ ਉਦਾਹਰਨਾਂ:
ਆਮ ਕਰਕੇ ਔਂਕੜ-ਅੰਤ ਪੁਲਿੰਗ, ਨਾਉਂ ਜਾਂ ਪੜਨਾਉਂ ਇਕ-ਵਚਨ ਹੁੰਦਾ ਹੈ ਅਤੇ ਔਂਕੜ-ਅੰਤ ਪੁਲਿੰਗ ਨਾਉਂ ਜਾਂ ਪੜਨਾਉਂ ਦੇ ਵਿਸ਼ੇਸ਼ਣ-ਰੂਪ ਵੀ ਔਂਕੜ-ਅੰਤ ਹੁੰਦੇ ਹਨ, ਜਿਵੇਂ :
- ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ॥ (ਪੰਨਾ ੪੪੯); ' ਸਾਹੁ ' ਦਾ ਸ਼ੁੱਧ ਉਚਾਰਨ ' ਸ਼ਾਹੁ ' ਹੈ। ' ਸਾਹੁ ' ਇਕ-ਵਚਨ, ਪੁਲਿੰਗ ਨਾਉਂ ਹੈ ਅਤੇ ' ਸਚੁ ' ਸ਼ਬਦ ' ਸਾਹੁ ' ਦਾ ਵਿਸ਼ੇਸ਼ਣ ਹੈ। ਇਸੇ ਤਰ੍ਹਾਂ, ' ਸਭੁ ਜਗਤੁ ' ਸ਼ਬਦਾਂ ਵਿੱਚ, ' ਜਗਤੁ ' ਇਕ-ਵਚਨ ਪੁਲਿੰਗ ਨਾਉਂ ਹੈ ਅਤੇ ' ਸਭੁ ' ਸ਼ਬਦ ਇਸ ਦਾ ਵਿਸ਼ੇਸ਼ਣ ਹੈ। ਦੋਵੇਂ ਸ਼ਬਦ ' ਸਚੁ ' ਅਤੇ ' ਸਭੁ ' ਔਂਕੜ-ਅੰਤ ਹਨ।
- ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ (ਪੰਨਾ 6); ਬਿੰਦੀ ਸਹਿਤ ' ਗਾਵਹਿਂ ਅਤੇ ਜਾਣਹਿਂ ', ਸ਼ੁੱਧ ਉਚਾਰਨ ਹੋਵੇਗਾ। ' ਚਿਤੁ ' ਅਤੇ ' ਗੁਪਤੁ ', ਦੋਵੇਂ ਔਂਕੜ-ਅੰਤ ਹਨ ਅਤੇ ਇਕ-ਵਚਨ ਪੁਲਿੰਗ ਨਾਉਂ ਹਨ।
- ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥(ਪੰਨਾ 6); ਈਸਰੁ = ਸ਼ਿਵ ; ਦੇਵੀ = ਦੇਵੀਆਂ ;
- ਪਾਣੀ ਧੋਤੈ ਉਤਰਸੁ ਖੇਹ ॥(ਪੰਨਾ 4 ); ਉਤਰਸੁ (?) ਸ਼ਬਦ ਕਿਰਿਆ ਹੋਣ ਕਰਕੇ, ' ਉਤਰਸਿ ' ਹੋਣਾ ਚਾਹੀਦਾ ਹੈ। ' ਖੇਹ ' ਇਸਤ੍ਰੀ-ਲਿੰਗ ਹੈ।
- ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥ (ਪੰਨਾ ੪੭੪); ' ਚਾਕਰੁ ' ਔਂਕੜ-ਅੰਤ, ਇਕ-ਵਚਨ ਪੁਲਿੰਗ ਸ਼ਬਦ ਹੈ।
- ਅਮੁਲੁ ਧਰਮੁ ਅਮੁਲੁ ਦੀਬਾਣੁ ॥ (ਪੰਨਾ ੫) ; ਦੀਬਾਣੁ = ਪ੍ਰਮਾਤਮਾਂ, ਅਕਾਲ ਪੁਰਖ ਦਾ ਦਰਬਾਰ ;
- ਤਿੰਨੇ ਸ਼ਬਦ ' ਅਮੁਲੁ, ਧਰਮੁ ਅਤੇ ਦੀਬਾਣੁ ' ਔਂਕੜ -ਅੰਤ, ਇਕ-ਵਚਨ ਹਨ, ਅਤੇ ਅਮੁਲੁ ਸ਼ਬਦ ਧਰਮੁ ਅਤੇ ਦੀਬਾਣੁ, ਦੋਨਾਂ ਦਾ ਵਿਸ਼ੇਸ਼ਣ ਹੈ।
ਨੋਟ 3 :
- ਅਮੁਲੁ ਬਖਸੀਸ ਅਮੁਲੁ ਨੀਸਾਣੁ ॥( ਪੰਨਾ 5); ਇਸ ਪੰਗਤੀ ਵਿੱਚ ਸ਼ਬਦ ' ਬਖਸੀਸ ' ਇਸਤ੍ਰੀ-ਲਿੰਗ, ਇਕ-ਵਚਨ ਨਾਉਂ ਹੈ, ਪ੍ਰੰਤੂ, ਇਸਦਾ ਵਿਸ਼ੇਸ਼ਣ ' ਅਮੁਲੁ ' ਔਂਕੜ-ਅੰਤ, ਇਕ-ਵਚਨ, ਪੁਲਿੰਗ ਰੂਪ ਹੈ। ਇਸ ਤੋਂ ਪਤਾ ਚਲਦਾ ਹੈ ਕਿ ਇਹ ਛਾਪੇਖਾਨੇ ਵਾਲਿਆਂ ਵਲੋਂ ਕੀਤੀ ਉਕਾਈ ਹੈ। ਇਥੇ ਬਖਸੀਸ ਇਸਤ੍ਰੀ-ਲਿੰਗ ਹੈ ਇਸ ਲਈ ਇਸ ਦਾ ਵਿਸ਼ੇਸ਼ਣ " ਅਮੁਲੁ " ਮੁਕਤਾ-ਅੰਤ " ਅਮੁਲ " ਹੋਣਾ ਚਾਹੀਦਾ ਹੈ ।
ਇਸੇ ਤਰਾਂ ਪੰਗਤੀ
- ਪੰਚ ਪਰਵਾਣ ਪੰਚ ਪਰਧਾਨੁ ॥ (ਪੰਨਾ ੩); ' ਪਰਵਾਣ ' ਮੁਕਤਾ-ਅੰਤ, ਬਹੁ-ਵਚਨ ਪੁਲਿੰਗ ਸ਼ਬਦ ਹੈ ਅਤੇ ' ਪੰਚ ' ਸ਼ਬਦ ਦਾ ਵਿਸ਼ੇਸ਼ਣ ਹੈ। ' ਪਰਧਾਨੁ ' ਔਂਕੜ -ਅੰਤ ' ਇਕ-ਵਚਨ ਪੁਲਿੰਗ ਸ਼ਬਦ ਹੈ ਜਦੋਂ ਕਿ ਇਹ ਬਹੁ-ਵਚਨ ਹੋਣਾ ਚਾਹੀਦਾ ਸੀ, ਭਾਵ ਇਸ ਦਾ ਰੂਪ ' ਪਰਧਾਨ ' ਹੋਣਾ ਚਾਹੀਦਾ ਸੀ।
- ਨਿਯਮ 2(ੳ). ਪੁਲਿੰਗ ਅਤੇ ਇਕ-ਵਚਨ ਨਾਉਂ ਜਾਂ ਪੜਨਾਉਂ ਦਾ ਵਿਸ਼ੇਸ਼ਣ ਅਤੇ ਕਿਰਿਆ ਵੀ ਆਮ ਕਰਕੇ ਇਕ-ਵਚਨ ਹੁੰਦੇ ਹਨ ਅਤੇ ਨਾਉਂ ਜਾਂ ਪੜਨਾਉਂ ਦੇ ਵਿਸ਼ੇਸ਼ਣ-ਰੂਪ ਦੇ ਅਖੀਰਲੇ ਅੱਖਰ ਨੂੰ ਵੀ ਆਮ ਤੌਰ 'ਤੇ ਔਂਕੜ ਲਗੀ ਹੁੰਦੀ ਹੈ।
ਕੁਝ ਉਦਾਹਰਨਾਂ:
- ਅਮੁਲੁ ਧਰਮੁ ਅਮੁਲੁ ਦੀਬਾਣੁ ॥ ( ਪੰਨਾ 5); ਅਮੁਲੁ - ਇਕ- ਵਚਨ ਸ਼ਬਦ ਹੈ; ਅਮੁਲੁ ਸ਼ਬਦ ਧਰਮੁ ਅਤੇ ਦੀਬਾਣੁ ਦਾ ਵਿਸ਼ੇਸ਼ਣ ਹੈ।
- ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥(ਪੰਨਾ 13); ਇਹੁ = ' ਸੰਸਾਰ ' ਸ਼ਬਦ ਦਾ ਨਿਸਚੇ-ਵਾਚਕ ਵਿਸ਼ੇਸ਼ਣ ਹੈ; ਬ੍ਰਹਮ = ਬ੍ਰਹਮ ਦਾ ; ਗਿਆਨੀ = ਗਿਆਨ ਵਾਲਾ, ਜਿਸ ਨੇ ਬ੍ਰਹਮ ਨਾਲ ਸਾਂਝ ਪਾਈ ਹੈ ਅਤੇ ਪਰਮਾਤਮਾ ਦਾ ਗਿਆਨ ਪਰਾਪਤ ਕੀਤਾ ਹੈ।
-
-
- ਨਿਯਮ 2(ਅ). ਪੁਲਿੰਗ ਅਤੇ ਇਕ-ਵਚਨ ਨਾਉਂ ਜਾਂ ਪੜਨਾਉਂ ਵਾਲੇ ਵਾਕ ਵਿੱਚ ਉਸ ਨਾਉਂ ਜਾਂ ਪੜਨਾਉਂ ਨਾਲ ਕਿਰਿਆ ਸਾਧਾਰਨ ਰੂਪ ਵਿੱਚ ਬਗੈਰ ਕਿਸੇ ਸੰਬੰਧਤ ਚਿੰਨ੍ਹ ਦੇ ਸਿਵਾਏ ਸਕਰਮਿਕ ਕਿਰਿਆ ਦੇ , ਆਮ ਤੌਰ 'ਤੇ ਇਕ-ਵਚਨ ਵਿੱਚ ਹੁੰਦੀ ਹੈ; ਪੜ੍ਹੋ ਨਿਯਮ 2( ੲ) ) ।
ਜਿਵੇਂ 2(ਅ) - ਕੁਝ ਉਦਾਹਰਨਾਂ:-
- ਤਾਪੁ ਛੋਡਿ ਗਇਆ ਪਰਵਾਰੇ॥ (ਪੰਨਾ ੬੨੨); ' ਛੋਡਿ ਗਇਆ ' ਇਕ-ਵਚਨ ਕਿਰਿਆ ਹੈ।
- ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥ (ਪੰਨਾ ੧੦);
ਇਥੇ ' ਮਨ ' ਸ਼ਬਦ ਸੰਬੋਧਨ ਰੂਪ ਹੋਣ ਕਰਕੇ ਮੁਕਤਾ-ਅੰਤ ਹੈ; ਜਦੋਂ ਕਿ ' ਮਨ ' ਇਕ-ਵਚਨ ਹੈ ਅਤੇ ' ਮਨ ' ਉਤੇ ' ਭਉ ' ਰੂਪ ਕਿਰਿਆ ਹੈ ਅਤੇ ਇਹ ਕਿਰਿਆ ' ਭਉ ਕਰਿਆ ' ਇਕ-ਵਚਨ ਹੈ।
- ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ (ਪੰਨਾ 4);
ਦੂਜੀ ਪੰਗਤੀ ਵਿੱਚ ' ਰੁਤੀ = ਉਚਾਰਨ ' ਰੁਤੀ ', ਬਿੰਦੀ ਰਹਿਤ ਹੈ ਅਤੇ ਅਰਥ ਰੁਤ ਹੈ ' , ਇਸਤ੍ਰੀ-ਲਿੰਗ ਨਾਂਵ, ਇਕ-ਵਚਨ ਹੈ ਅਤੇ ' ਕਵਣ ' ਜੋ ਰੁਤ ਦਾ ਵਿਸ਼ੇਸ਼ਣ ਹੈ, ਇਹ ਵੀ ਇਕ-ਵਚਨ, ਇਸਤ੍ਰੀ-ਲਿੰਗ ਹੈ। ' ਕਵਣੁ ਵਾਰ ' ਵਿੱਚ ' ਕਵਣੁ ' ਸ਼ਬਦ ਔਂਕੜ-ਅੰਤ ਇਕ-ਵਚਨ ਪੁਲਿੰਗ ਹੈ ਅਤੇ ' ਵਾਰ ' ਸ਼ਬਦ ਦਾ ਵਿਸ਼ੇਸ਼ਣ ਹੈ । ਪ੍ਰੰਤੂ ' ਵਾਰ ' ਇਥੇ ਬਹੁ-ਵਚਨ ਰੂਪ ਹੈ ਜੋ ਠੀਕ ਨਹੀਂ। ਇਸ ਲਈ ਇਹ ਸ਼ਬਦ ਵੀ ਪੁਲਿੰਗ ਅਤੇ ਇਕ-ਵਚਨ ' ਵਾਰੁ ' ਹੋਣਾ ਚਾਹੀਦਾ ਹੈ। ਸ਼ਬਦ ' ਹੋਆ ' ਆਕਾਰੁ ' ਦੀ ਕਿਰਿਆ ਹੈ ਅਤੇ ' ਹੋਆ ' , ' ਆਕਾਰੁ ', ਦੋਨੋਂ ਹੀ ਇਕ-ਵਚਨ ਹਨ।
ਨੋਟ :- ਪੰਗਤੀ:- ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ (ਪੰਨਾ 4) ਵਿੱਚ ਸ਼ਬਦ ' ਕਵਣਿ ' ਬਹੁ-ਵਚਨ, ਇਸਤ੍ਰੀ-ਲਿੰਗ ਹੈ ਅਤੇ ਸ਼ਬਦ ' ਰੁਤੀ ' ਦਾ ਵਿਸ਼ੇਸ਼ਣ ਹੈ, ਜਦੋਂ ਕਿ ਸ਼ਬਦ ' ਰੁਤੀ ' = ਰੁਤ, ਇਕ-ਵਚਨ ਹੈ। ਇਸ ਲਈ ਇਹ ਸ਼ਬਦ ' ਕਵਣ ' ਹੋਣਾ ਚਾਹੀਦਾ ਹੈ।
- ਅਮੁਲੁ ਧਰਮੁ ਅਮੁਲੁ ਦੀਬਾਣੁ ॥ (ਪੰਨਾ ੫); ' ਧਰਮੁ ' ਨਾਉਂ ਹੈ ਅਤੇ ' ਅਮੁਲੁ ' ਇਸਦਾ ਵਿਸ਼ੇਸ਼ਣ ਹੈ। ਦੋਨੋਂ, ' ਧਰਮੁ ' ਅਤੇ ' ਅਮੁਲੁ ' ਔਕੜ-ਅੰਤ, ਇਕ-ਵਚਨ ਨਾਂਵ ਹਨ। ਇਸੇ ਤਰ੍ਹਾਂ ' ਦੀਬਾਣੁ ' ਨਾਉਂ ਹੈ ਅਤੇ ' ਅਮੁਲੁ ' ਇਸਦਾ ਵਿਸ਼ੇਸ਼ਣ ਹੈ । ਦੋਨੋਂ, ' ਦੀਬਾਣੁ ' ਅਤੇ ' ਅਮੁਲੁ ' ਔਕੜ-ਅੰਤ, ਇਕ-ਵਚਨ ਨਾਂਵ ਹਨ।
ਨਿਯਮ 2(ੲ): ਪਰੰਤੂ, ਸਕਰਮਿਕ ਕਿਰਿਆ ਦੇ ਰੂਪ, ਕਰਮ ਦੇ ਵਚਨ ਅਨੁਸਾਰ ਹੁੰਦੇ ਹਨ।
ਜਿਵੇਂ 2(ੲ) - ਉਦਾਹਰਨਾਂ:-
- ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥ (ਪੰਨਾ ੧੦);
ਇਥੇ ' ਮਨ ' ਸ਼ਬਦ ਸੰਬੋਧਨ ਰੂਪ ਹੋਣ ਕਰਕੇ ਮੁਕਤਾ-ਅੰਤ ਹੈ, ਜਦੋਂ ਕਿ ' ਮਨ ' ਇਕ-ਵਚਨ ਹੈ ਅਤੇ ' ਮਨ ' ਉਤੇ ' ਭਉ ' ਰੂਪ ਕਿਰਿਆ ਹੈ । ਇਸ ਲਈ ਮਨ ਕਿਰਿਆ ਦਾ ' ਕਰਮ ' ਹੈ ਅਤੇ ਇਹ ਕਿਰਿਆ ' ਭਉ ਕਰਿਆ ' ਇਕ-ਵਚਨ ਹੈ। ਇਸ ਲਈ ਇਹ ਕਿਰਿਆ ਸਕਰਮਿਕ ਕਿਰਿਆ ਹੈ ਅਤੇ ਇਕ-ਵਚਨ, ਔਂਕੜ-ਅੰਤ ਹੈ ।
- ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥ (ਪੰਨਾ ੧੦)
' ਸੈ ਕੋਸਾ ' ਦਾ ਸ਼ੁੱਧ ਉਚਾਰਨ ' ਸੈ ਕੋਸਾਂ ' ਹੈ, ਭਾਵ ਕਈ ਸੌ ਕੋਹ।
ਇਥੇ ਵੀ ' ਮਨ ' ਵਿਚ ' ਸਿਮਰਨੁ ਕਰਿਆ ' ਕਿਰਿਆ ਦੀ ਗਲ ਕੀਤੀ ਹੈ, ਜੋ ਇਥੇ ਸਕਰਮਿਕ ਕਿਰਿਆ ਹੈ ਅਤੇ ਇਕ-ਵਚਨ, ਔਂਕੜ-ਅੰਤ ਹੈ ।
- ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥ ਕਰਣਹਾਰਿ ਖਿਨ ਭੀਤਰਿ ਕਰਿਆ ॥ (ਪੰਨਾ ੧੦੩); ਇਥੇ ' ਵਣੁ , ਤ੍ਰਿਣੁ , ਤ੍ਰਿਭਵਣੁ ' ਤਿੰਨੇ ਹੀ ਇਕ-ਵਚਨ, ਪੁਲਿੰਗ ਨਾਂਵ ਹਨ ਅਤੇ ਇਨ੍ਹਾਂ ਉਤੇ ' ਕੀਤੋਨੁ ਹਰਿਆ ' ਸਕਰਮਿਕ ਕਿਰਿਆ ਹੈ ਅਤੇ ਇਕ-ਵਚਨ, ਔਂਕੜ-ਅੰਤ ਹੈ । ' ਕੀਤੋਨੁ ' ਕਿਰਿਆ ਹੈ ਅਤੇ ' ਹਰਿਆ ' ਕਿਰਿਆ ਦਾ ਕਰਮ ਹੈ।
ਕਰਣਹਾਰੇ ਨੇ ਖਿਨ ਵਿੱਚ ' ਵਣੁ ਤ੍ਰਿਣੁ ਤ੍ਰਿਭਵਣੁ ' ਸਾਰੇ ਹਰੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਭਾਵ: (ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਇਕ ਪਲ ਵਿੱਚ ਹੀ ਜੰਗਲ ਘਾਹ ਅਤੇ ਸਾਰਾ ਤ੍ਰਿਭਵਨੀ ਜਗਤ ਹਰਾ ਹੋਣਾ ਸ਼ੁਰੂ ਹੋ ਗਿਆ , ਤਿਵੇਂ ਹੀ ਉਸ ਦਾ ਭੇਜਿਆ ਗੁਰੂ, ਨਾਮ ( ਗਿਆਨ ਅਤੇ ਗੁਣਾਂ ) ਦੀ ਵਰਖਾ ਕਰਦਾ ਹੈ ( ਭਾਵ : ਗੁਰੂ ਜਦੋਂ ਪ੍ਰਭੂ ਦੇ ਗਿਆਨ ਅਤੇ ਗੁਣਾਂ ਦੀ ਵਰਖਾ ਕਰਦਾ ਹੈ), ਗੁਰੂ-ਦਰ ਤੇ ਆਏ ਲੋਕਾਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।
ਨੋਟ 4:- ਸੰਬੰਧੀ , ਸੰਬੰਧਕ ਅਤੇ ਸੰਬੋਧਨ ਰੂਪ ਨਾਂਵਾਂ ਬਾਰੇ ਵਿਸਥਾਰ ਨਾਲ ਅਗੇ ਜਾ ਕੇ ਨਿਯਮ 7 ਰਾਹੀਂ ਦੱਸਿਆ ਜਾਵੇਗਾ।
- ਨਿਯਮ 3(ੳ). ਪੁਲਿੰਗ ਅਤੇ ਮੁਕਤਾ-ਅੰਤ ਨਾਂਵ ਜਾਂ ਪੜਨਾਂਵ ਆਮ ਤੌਰ 'ਤੇ ਬਹੁ-ਵਚਨ ਹੁੰਦੇ ਹਨ ; ਜਿਵੇਂ:- ਭਗਤ, ਜਨ, ਸੰਤ, ਤੀਰਥ, ਆਦਿ ।
- ਨਿਯਮ 3(ਅ). ਪਰੰਤੂ ਸਤਿਕਾਰ ਰੂਪ ਵਿੱਚ ਵਰਤੇ ਮੁਕਤਾ-ਅੰਤ, ਪੁਲਿੰਗ, ਨਾਂਵ ਜਾਂ ਪੜਨਾਂਵ ਇਕ-ਵਚਨ ਵੀ ਹੁੰਦੇ ਹਨ; ਜਿਵੇਂ:-
- ਪੁਰਖ - ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥ (ਪੰਨਾ ੧੩); ' ਮਾਗੈ ' ਸ਼ਬਦ ਦਾ ਉਚਾਰਨ ਮਾਂਗੈ ਹੈ।
ਉਪਰ ਦਿੱਤੀ ਪੰਗਤੀ ਵਿੱਚ, ਮੁਕਤਾ-ਅੰਤ ' ਪੁਰਖ ' ਇਕ-ਵਚਨ ਸ਼ਬਦ ਸਤਿਕਾਰ ਵਜੋਂ ਬਹੁ-ਵਚਨ ਰੂਪ ਵਿੱਚ ਵਰਤਿਆ ਗਿਆ ਹੈ ।
ਉਦਾਹਰਨਾਂ:-
- ਨੋਟ : ਸੰਬੰਧੀ ਦੀ ਪਰਿਭਾਸ਼ਾ ਨਿਯਮ 7 ਰਾਹੀਂ ਦਿੱਤੀ ਹੈ ਅਤੇ ਇਸ ਦੀਆਂ ਉਦਾਹਰਨਾਂ ਨਿਯਮ 7 ਦੇ ਬਾਅਦ ਪੜ੍ਹੀਆਂ ਜਾ ਸਕਦੀਆਂ ਹਨ।
- 3(ੳ). ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ॥ (ਪੰਨਾ ੨੬੩); ਇਸ ਪੰਗਤੀ ਵਿੱਚ ' ਪ੍ਰਭ ' ਆਦਰ ਸਹਿਤ ਬੋਲਿਆ ਬਹੁ-ਵਚਨ ਰੂਪ, ਪੁਲਿੰਗ, ਮੁਕਤਾ-ਅੰਤ ਨਾਉਂ ਹੈ। ਨਾਲ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਥੇ ਪ੍ਰਭ ਮੁਕਤਾ-ਅੰਤ ਹੈ, ਕਿਉਂਕਿ ਇਸ ਦੇ ਨਾਲ ਸ਼ਬਦ ' ਕਉ ' ਪ੍ਰਭ ਦਾ ਸੰਬੰਧਕ ਹੈ, ਇਸ ਲਈ ਵੀ ਪ੍ਰਭ ਦੇ ' ਭ ' ਦਾ ( ੁ ) ਔਂਕੜ ਕੱਟਿਆ ਗਿਆ ਹੈ । ਪ੍ਰੰਤੂ ਸਿੱਖ ਧਰਮ ਵਿੱਚ ਪ੍ਰਭੂ, ਪਰਮਾਤਮਾ, ਅਕਾਲ਼ ਪੁਰਖ ਆਦਿ ਇਕ ਹੀ ਹੈ । ਇਸ ਲਈ ' ਪ੍ਰਭ ' ਇਕ-ਵਚਨ ਹੈ।
' ਸੇ ' ਬਹੁ-ਵਚਨ ਰੂਪ ਸ਼ਬਦ ਹੈ ਅਤੇ ' ਜਨ ' ਦਾ ਵਿਸ਼ੇਸ਼ਣ ਹੈ, ਜਿਥੇ ' ਜਨ ' ਵੀ ਮੁਕਤਾ ਅੰਤ ਹੋਣ ਕਰਕੇ ਬਹੁ-ਵਚਨ ਹੈ। ' ਸਿਮਰਹਿ ' ਦਾ ਸ਼ੁੱਧ ਉਚਾਰਨ ' ਸਿਮਰਹਿਂ ' ਅਖੀਰ ਵਿੱਚ ਬਿੰਦੀ ਲਗਾ ਕੇ ਕਰਨਾ ਹੈ ਅਤੇ ' ਸਿਮਰਹਿਂ ' ਕ੍ਰਿਆ-ਵਾਚੀ ਹੈ। ਅਰਥ : ਜਿਹੜੇ ਜਨ, ਪ੍ਰਭੂ ਨੂੰ ਸਦਾ ਯਾਦ ਕਰਦੇ ਜਾਂ ਰਖਦੇ ਹਨ ਉਹ ਪ੍ਰਭੂ ਨੂੰ ਪਰਵਾਨ ਹਨ।
- 3(ਅ). ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ॥ (ਪੰਨਾ 818); ਇਸ ਪੰਗਤੀ ਵਿੱਚ ' ਪ੍ਰਭ ' ਆਦਰ ਸਹਿਤ ਬੋਲਿਆ ਬਹੁ-ਵਚਨ ਰੂਪ, ਪੁਲਿੰਗ, ਮੁਕਤਾ-ਅੰਤ ਨਾਉਂ ਹੈ ਅਤੇ ' ਭਏ ' ਬਹੁ-ਵਚਨ ਰੂਪ ਕਿਰਿਆ ਹੈ। ਸ਼ਬਦ " ਪਾਉ " ਦਾ ਸ਼ੁਧ ਉਚਾਰਨ " ਪਾਉਂ " ਨਾਸਕੀ ਹੈ। ਹੇ ਨਾਨਕ, ਆਾਖ,ਹੇ ਭਾਈ ! ਗੁਰੂ ਦੀ ਕਿਰਪਾ ਨਾਲ) ਪ੍ਰਭੂ ਦੀਆਂ ਕਥਾ-ਕਹਾਣੀਆਂ, ਕੀਰਤਨ, ਸਿਫ਼ਤਿ-ਸਾਲਾਹ ਦੀ ਲਗਨ—ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ । (ਗੁਰੂ ਦੀ ਮੇਹਰ ਨਾਲ) ਪ੍ਰਭੂ ਜੀ (ਮੇਰੇ ਉਤੇ) ਬਹੁਤ ਖ਼ੁਸ਼ ਹੋ ਗਏ ਹਨ, ਮੈਂ ਹੁਣ ਮਨ-ਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ ।੨।੬।੭੦।
- ਨੋਟ 5: ਪੁਲਿੰਗ ਅਤੇ ਬਹੁ-ਵਚਨ ਨਾਂਵਾਂ ਅਤੇ ਪੜਨਾਂਵਾਂ ਦੇ ਵਿਸ਼ੇਸ਼ਣ ਅਤੇ ਕਿਰਿਆ ਵੀ ਆਮ ਕਰਕੇ ਬਹੁ-ਵਚਨ, ਪੁਲਿੰਗ ਰੂਪ ਵਿੱਚ ਹੁੰਦੇ ਹਨ; ਜਿਵੇਂ :-
ਉਦਾਹਰਨ: ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ॥ (ਪੰਨਾ 250) ' ਸੇਈ ', ਸ਼ਬਦ ' ਸਾਹ ' ਦਾ ਨਿਸਚੇ-ਵਾਚਕ ਵਿਸ਼ੇਸ਼ਣ ਹੈ ਅਤੇ ਦੋਨੋਂ ਬਹੁ-ਵਚਨ ਹਨ। ' ਸਾਹ ' ਸ਼ਬਦ ਦਾ ਸ਼ੁੱਧ ਉਚਾਰਨ ' ਸ਼ਾਹ ' ਹੈ।
ਉਪਰ ਲਿਖੇ ਗੁਰਬਾਣੀ ਵਿੱਚ ਵਰਤੇ ਲਗ ਮਾਤਰੀ ਨਿਯਮਾਂ ਦੀਆਂ ਕੁਝ ਹੋਰ ਉਦਾਹਰਨਾਂ:-
ਗੁਰਬਾਣੀ ਦੀਆਂ ਪੰਗਤੀਆਂ । |
ਨਿਯਮ ਨੰ |
ਅਰਥ |
ਗੁਰਬਾਣੀ ਵਿਆਕਰਨ ਦੇ ਲਗ ਮਾਤਰੀ ਨਿਯਮਾਂ ਦੀ ਵਿਆਖਿਆ |
ਪ੍ਰਭ ਕੇ ਚਾਕਰ ਸੇ ਭਲੇ॥ (ਪੰਨਾ 211) |
ਨਿਯਮ 1, 3, 7 |
ਪ੍ਰਭ = ਅਕਾਲ ਪੁਰਖ; ਚਾਕਰ = ਨੌਕਰ, ਸੇਵਾਦਾਰ ; |
ਚਾਕਰ ਵੀ ਮੁਕਤਾ-ਅੰਤ ਹੋਣ ਕਰਕੇ ਬਹੁ-ਵਚਨ , ਪੁਲਿੰਗ ਨਾਂਵ ਹੈ । ਇਥੇ ' ਪ੍ਰਭ ' ਦੇ ਪਿਛੇ ਸ਼ਬਦ ' ਕੇ ' ਬਹੁ-ਵਚਨੀ ਸੰਕੇਤਕ ਵੀ ਹੈ ਅਤੇ ਸੰਬੰਧਕ ਵੀ ਹੈ ਜੋ ' ਪ੍ਰਭ ' ਦਾ ਸੰਬੰਧ 'ਚਾਕਰ ' ਨਾਲ ਜੋੜਦਾ ਹੈ। ' ਚਾਕਰ ' ਸ਼ਬਦ ਸੰਬੰਧੀਮਾਨ ਹੈ, ਇਸ ਲਈ ' ਪ੍ਰਭ ' ਔਂਕੜ ( ੁ ) ਰਹਿਤ ਅਤੇ ਸੰਬੰਧੀ ਹੈ। |
ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ॥ (ਪੰਨਾ 250); |
ਨਿਯਮ 1, 2, 3, 4, 7 |
ਸੇਈ = ਉਹ ਹੀ; ਅੱਨ-ਪੁਰਖ, ਬਹੁ-ਵਚਨ ਪੜਨਾਂਵੀ ਵਿਸ਼ੇਸ਼ਣ ਹੈ ਅਤੇ ਸੇ = ਉਹੀ ਮਨੁਖ- ਅੱਨ-ਪੁਰਖ, ਬਹੁ-ਵਚਨ ਪੜਨਾਂਵ ਹੈ ; ਸਾਹ = ਸ਼ਾਹੂਕਾਰ (ਬਹੁ-ਵਚਨ); ਸੰਪੈ = ਧਨ; ਰਾਸਿ = ਪੂੰਜੀ, ਇਸਤ੍ਰੀ-ਲਿੰਗ, ਇਕ-ਵਚਨ ਹੈ । |
ਸੇਈ =ਵਿਸ਼ੇਸ਼ਣ ਵੀ ਹੈ ਅਤੇ ਅੱਨ-ਪੁਰਖ, ਬਹੁ-ਵਚਨ ਪੜਨਾਂਵ ਵੀ। ਸਾਹ= (ਸ਼ਾਹ) ਬਹੁ-ਵਚਨ, ਪੁਲਿੰਗ ਨਾਉਂ ਹੈ ਅਤੇ ਭਗਵੰਤ (ਭਗਵੰਤ ਦਾ) ਸੰਬੰਦੀ ਹੈ, ਜਿਸ ਲਈ ਸ਼ਬਦ ' ਦੇ ' ਲੁਪਤ ਜਾਂ ਸੰਮਿਲਤ ਸੰਬੰਧਕ ਹੈ। ਇਸੇ ਲਈ ਭਗਵੰਤ ਮੁਕਤਾ-ਅੰਤ ਹੈ, ਭਾਵ: ਭਗਵੰਤ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਹੈ। ਰਾਸਿ= ਇਸਤਰੀ-ਲਿੰਗ ਹੈ।
|
ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ॥ (ਪੰਨਾ 807)। |
ਨਿਯਮ 3, 6 |
ਸੰਤਾਪ = ਕਲੇਸ਼ ; |
ਤਾਪ , ਸੰਤਾਪ, ਰੋਗ ਇਹ ਸਾਰੇ ਬਹੁ-ਵਚਨ ਨਾਂਵ ਹਨ ਅਤੇ ' ਸਗਲੇ ' ਅਨਿਸਚਿਤ ਸੰਖਿਅਕ ਵਿਸ਼ੇਸ਼ਣ ਹੈ। |
|
|
|
|
- ਨਿਯਮ 4 (ੳ). ਇਕ-ਵਚਨ ਇਸਤ੍ਰੀ-ਲਿੰਗ ਨਾਉਂ ਆਮ ਕਰਕੇ ਮੁਕਤਾ-ਅੰਤ ਹੁੰਦਾ ਹੈ;
- ਨਿਯਮ 4 (ਅ). ਕੁਝ ਇਕ-ਵਚਨ ਮੌਲਕ ਅੰਗੀ ਸਿਹਾਰੀ-ਅੰਤ ਨਾਂਵ ਵੀ ਇਸਤ੍ਰੀ-ਲਿੰਗ ਹੁੰਦੇ ਹਨ; ਅਤੇ :
- ਨਿਯਮ 4 (ੲ). ਕੁਝ ਇਕ-ਵਚਨ ਮੌਲਕ-ਅੰਗੀ ਔਂਕੜ ( ੁ)-ਅੰਤ ਨਾਂਵ ਵੀ ਇਸਤ੍ਰੀ-ਲਿੰਗ ਹੁੰਦੇ ਹਨ।
4 (ੳ) ਮੁਕਤਾ-ਅੰਤ, ਇਕ-ਵਚਨ, ਇਸਤ੍ਰੀ-ਲਿੰਗ ਨਾਉਂ ਦੀਆਂ ਉਦਾਹਰਨਾਂ :-
- ‘ਬੂਝ’, ‘ਸੇਵ’, ‘ਬਖਸ’, ' ਠਾਕ’, ‘ਸਮਝ’ ਇਸਤ੍ਰੀ-ਲਿੰਗ, ਇਕ-ਵਚਨ ਨਾਂਵ ਹਨ।
- ਦੇਹ - ਦੇਹੀ: ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੇ ਕਹਸਨਿ ਪ੍ਰੇਤ॥ (ਪੰਨਾ 134)
- ਧਨ - ਜੋ ਪਿਰ ਕਰੈ, ਸੁ ਧਨ, ਤਤੁ ਮਾਨੈ॥ (ਪੰਨਾ 1072) ; ਧਨ ਇਕ-ਵਚਨ, ਇਸਤ੍ਰੀ ਲਿੰਗ ਨਾਉ ਹੈ।
- ਸਾ ਧਨ - ਉਹੀ ਇਸਤ੍ਰੀ: ਸਾ ਧਨ ਨਾਵੈ ਬਾਹਰੀ, ਅਵਗਣਵੰਤੀ ਰੋਇ॥ (ਪੰਨਾ 37); ਸ਼ੁਧ ਉਚਾਰਨ ਲਈ ਨਾਵੈਂ ਪੜ੍ਹਨਾ ਹੈ। ਨਾਵੈਂ = ਨਾਵ ਤੋਂ, ਗਿਆਨ ਅਤੇ ਗੁਣਾਂ ਤੋਂ, ਪ੍ਰਭੂ ਦੀ ਹਸਤੀ ਤੋਂ ਮੁਨਕਰ ;
ਗੁਰਬਾਣੀ ਦਰਪਨ ਵਿੱਚ ' ਸਾਧਨ '= ' ਸਾ ਧਨ ' ਹੋਣਾ ਚਾਹੀਦਾ ਹੈ; ਉਹ ਜੀਵ ਇਸਤ੍ਰੀ। ਪੜ੍ਹੋ ਗ.ਗ.ਸ (ਪੰਨਾ 37) ?????
- ਵਾਤ - ਬਾਤ : ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ॥ (ਪੰਨਾ )
ਇਸੇ ਤਰ੍ਹਾਂ ਬਾਤ, ਧੋਖ, ਧੀਰ, ਪਿਆਸ, ਖੇਹ, ਸੇਵ, ਵੇਲ, ਘਾਲ, ਠਉਰ, ਗਣਤ, ਜੰਝ, ਮਹਲ, ਕਲਮ, ਵਾਟ, ਪੂਜ, ਭੂਖ, ਨੀਂਦ, ਕੰਧ, ਤਿਖ, ਪੀੜ, ਪੀਰ, ਆਸ ... ਆਦਿ ਸ਼ਬਦ ਇਕ-ਵਚਨ, ਇਸਤ੍ਰੀ-ਲਿੰਗ ਹੋਣ ਕਰਕੇ ਮੁਕਤਾ-ਅੰਤ ਹਨ।
ਨੋਟ:- ਇਕੁ, ਇਕ ਅਤੇ ਇਕਿ , ਵਿਸ਼ੇਸ਼ਣ ਦੇ ਤਿੰਨ ਵੱਖ ਵੱਖ ਰੂਪ ਹਨ, ਜਿਥੇ ' ਇਕੁ ' ਪੁਲਿੰਗ ਅਤੇ ਵਿਸ਼ੇਸ਼ਣ ਰੂਪ ਹੋਣ ਦੇ ਨਾਲ ਨਾਲ, ਨਾਉਂ (ਅਕਾਲੁ ਪੁਰਖੁ) ਵੀ ਹੈ।
4 (ਅ) ਮੌਲਕ-ਅੰਗੀ ਸਿਹਾਰੀ-ਅੰਤ ਇਕ-ਵਚਨ, ਇਸਤ੍ਰੀ-ਲਿੰਗ ਨਾਉਂ ਦੀਆਂ ਉਦਾਹਰਨਾਂ :-
- ਅਗਨਿ, ਮਤਿ, ਦਾਤਿ, ਕੁਦਰਤਿ, ਲਹਰਿ, ਖਬਰਿ ਆਦਿ ਮੌਲਕ ਅੰਗੀ ਇਕ-ਵਚਨ, ਇਸਤ੍ਰੀ-ਲਿੰਗ ਨਾਂਵ ਹਨ ਜੋ ਸਿਹਾਰੀ-ਅੰਤ ਹਨ।
- 4 (ੲ) ਮੌਲਕ-ਅੰਗੀ ਔਂਕੜ-ਅੰਤ, ਇਕ-ਵਚਨ, ਇਸਤ੍ਰੀ-ਲਿੰਗ ਨਾਉਂ ਦੀਆਂ ਉਦਾਹਰਨਾਂ:-
- ਸਾਸੁ (Mother-in-law), ਛਾਰੁ, ਜਿੰਦੁ, ਧੇਣੁ, ਰੇਣੁ, ਮਲੁ, ਰਤੁ, ਆਦਿ ਮੌਲਕ-ਅੰਗੀ ਇਸਤ੍ਰੀ-ਲਿੰਗ ਨਾਂਵ ਹਨ ਜੋ ਔਂਕੜ-ਅੰਤ ਹਨ।
- ਨਿਯਮ 5. (ੳ) ਇਸਤ੍ਰੀ-ਲਿੰਗ ਨਾਉਂ ਦਾ ਵਿਸ਼ੇਸ਼ਣ ਰੂਪ ਵੀ, ਨਾਉਂ ਦੀ ਬਣਤਰ ਅਨੁਸਾਰ ਹੀ ਹੁੰਦਾ ਹੈ, ਭਾਵ ਇਕ-ਵਚਨ ਜਾਂ ਬਹੁ-ਵਚਨ ਹੁੰਦਾ ਹੈ।
- ਉਦਾਹਰਨ:- (1) ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰ॥ ਇਸ ਪੰਗਤੀ ਵਿੱਚ, ' ਵੇਲਾ ਅਤੇ ਵਖਤੁ ', ਨਾਉਂ ਹਨ ਅਤੇ ਪੁਲਿੰਗ ਹਨ। ' ਵਖਤੁ ' ਔਂਕੜ-ਅੰਤ ਹੈ ਅਤੇ ' ਵੇਲਾ ' ਕੰਨਾ-ਅੰਤ ਹੈ, ਅਤੇ ਦੋਨੋਂ ਹੀ ਪੁਲਿੰਗ ਹਨ। ' ਕਵਣੁ ' ਸ਼ਬਦ ' ਵੇਲਾ ' ਅਤੇ ' ਵਖਤੁ ' ਦਾ ਵਿਸ਼ੇਸ਼ਣ ਹੈ ਅਤੇ ਹੈ ਵੀ ਪੁਲਿੰਗ, ਜਦੋਂ ਕਿ ' ਥਿਤਿ ' ਇਸਤ੍ਰੀ ਲਿੰਗ ਹੈ ਅਤੇ ਇਸਦਾ ਵਿਸ਼ੇਸ਼ਣ ' ਕਵਣ ' ਵੀ ਮੁਕਤਾ-ਅੰਤ, ਭਾਵ ਇਸਤ੍ਰੀ ਲਿੰਗ ਹੈ। ' ਕਵਣੁ ਵਾਰ ' ਵਿੱਚ ' ਵਾਰ ' ਸ਼ਬਦ ਵੀ ਇਕ-ਵਚਨ ਹੋਣਾ ਚਾਹੀਦਾ ਹੈ। ਇਸ ਲਈ ਇਹ ' ਵਾਰੁ ' ਔਂਕੜ-ਅੰਤ ਹੋਣਾ ਚਾਹੀਦਾ ਹੈ।
- ਉਦਾਹਰਨ:- (2) ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ॥ ' ਸਚੁ ' ਵਿਸ਼ੇਸ਼ਣ ਹੈ। ਧਣੀ = ਧਨਵਾਨ ; ਰਾਮ ਰਾਜੇ = ਸਰਬ ਵਿਆਪਕ, ਸਭ ਵਿੱਚ ਵੱਸਿਆ ਹੋਇਆ, ਸਭ ਵਿੱਚ ਰਮਿਆ ਹੋਇਆ। ' ਸਭੁ ' ਸ਼ਬਦ ' ਜਗਤੁ ' ਦਾ ਅਸੰਖਿਅਕ ਵਿਸ਼ੇਸ਼ਣ ਹੈ।
- ਇਕ-ਵਚਨ, ਇਸਤ੍ਰੀ-ਲਿੰਗ ਨਾਂਵ ਦੇ ਵਿਸ਼ੇਸ਼ਣ ਸ਼ਬਦ ਆਮ ਤੌਰ 'ਤੇ ਮੁਕਤਾ-ਅੰਤ ਹੀ ਹੁੰਦੇ ਹਨ; ਜਿਵੇਂ:-
- ਫਕੜ : ਫਕੜ ਜਾਤੀ ਫਕੜੁ ਨਾਉਂ॥ (ਪੰਨਾ 83)
- ਇਸ ਪੰਗਤੀ ਵਿੱਚ ' ਜਾਤੀ ' ਇਕ-ਵਚਨ, ਇਸਤ੍ਰੀ-ਲਿੰਗ ਨਾਂਉ ਹੈ ਅਤੇ ਇਸਦਾ ਵਿਸ਼ੇਸ਼ਣ ' ਫਕੜ ' (= ਵਿਅਰਥ ) ਬਿਨਾ ਔਂਕੜ ਤੋਂ ( ਮੁਕਤਾ-ਅੰਤ) ਹੈ। ਪ੍ਰੰਤੂ ਸ਼ਬਦ ' ਨਾਉ ' ਇਕ-ਵਚਨ ਪੁਲਿੰਗ ਹੈ। ਇਸਦਾ ਵਿਸ਼ੇਸ਼ਣ 'ਫਕੜੁ ' ਵੀ ਔਂਕੜ-ਅੰਤ ਹੈ।
- ਕਵਣ ਥਿਤਿ: ' ਕਵਣ ' ਮੁਕਤਾ-ਅੰਤ ਹੈ ਅਤੇ ' ਥਿਤਿ ' ਦਾ ਵਿਸ਼ੇਸ਼ਣ ਹੈ। ਸ਼ਬਦ ' ਥਿਤਿ ' ਇਸਤ੍ਰੀ-ਲਿੰਗ ਹੈ।
- ਇਕ : ਗੁਰਾ ! ਇਕ ਦੇਹਿ ਬੁਝਾਈ॥ (ਪੰਨਾ ੨ ), ' ਇਕ ' ਸ਼ਬਦ ' ਬੁਝਾਈ ' ਦਾ ਵਿਸ਼ੇਸ਼ਣ ਹੈ ਜਿਥੇ ' ਬੁਝਾਈ ' ਇਕ-ਵਚਨ, ਇਸਤ੍ਰੀ-ਲਿੰਗ ਹੈ। ' ਦੇਹਿ ' ਬੁਝਾਈ ਸਮਝਾ ਦੇ; ਹੁਕਮੀ ਭਵਿਖਤ ਕਾਲ ਵਿੱਚ;
- ਸਭਨਾ ਜੀਆਂ ਕਾ ਇਕੁ ਦਾਤਾ ਸੋ ਮੈਂ ਵਿਸਰਿ ਨ ਜਾਈ॥ (ਪੰਨਾ ੨ )
ਪਹਿਲੀ ਪੰਗਤੀ ਵਿੱਚ ' ਇਕ ' ਸ਼ਬਦ ' ਬੁਝਾਈ ' ਦਾ ਵਿਸ਼ੇਸ਼ਣ ਹੈ ਜੋ ਇਸਤ੍ਰੀ-ਲਿੰਗ ਹੋਣ ਕਰਕੇ ਔਂਕੜ ਤੋਂ ਬਿਨਾਂ (ਮੁਕਤਾ-ਅੰਤ ) ਹੈ। ਪ੍ਰੰਤੂ ਦੂਜੀ ਪੰਗਤੀ ਵਿੱਚ ' ਇਕੁ ' ਸ਼ਬਦ, ' ਦਾਤਾ ' ਦਾ ਵਿਸ਼ੇਸ਼ਣ ਹੈ ਜੋ ਪੁਲਿੰਗ ਅਤੇ ਇਕ-ਵਚਨ ਹੋਣ ਕਰਕੇ ਔਂਕੜ-ਅੰਤ ' ਇਕੁ ' ਆਇਆ ਹੈ ।
- ਏਹ : ਨਾਨਕ ਕੀ ਬੇਨੰਤੀ ਏਹ ॥ (ਪੰਨਾ 684); ਬੇਨੰਤੀ ਇਸਤ੍ਰੀ-ਲਿੰਗ ਨਾਉਂ ਹੈ ਅਤੇ ' ਏਹ ' ਮੁਕਤਾ-ਅੰਤ ਹੈ ਅਤੇ ' ਏਹ ' ਬੇਨੰਤੀ ਦਾ ਨਿਸਚੇ-ਵਾਚਕ ਵਿਸ਼ੇਸ਼ਣ ਹੈ।
- ਏਹੁ : ਏਹੁ ਲੇਖਾ, ਲਿਖਿ ਜਾਣੈ ਕੋਇ॥ (ਪੰਨਾ 3); ' ਲੇਖਾ ' ਪੁਲਿੰਗ ਰੂਪ ਨਾਉਂ ਹੈ ਅਤੇ ਇਕ-ਵਚਨ ਹੈ ਅਤੇ ' ਏਹੁ ' ਇਸਦਾ ਨਿਸਚੇ-ਵਾਚਕ ਵਿਸ਼ੇਸ਼ਣ ਹੈ।
ਪਹਿਲੀ ਪੰਗਤੀ ਵਿੱਚ ' ਬੇਨੰਤੀ ' ਇਸਤ੍ਰੀ-ਲਿੰਗ ਹੋਣ ਕਰਕੇ ਇਸਦਾ ਵਿਸ਼ੇਸ਼ਣ ' ਏਹ ' ਵੀ ਔਕੜ ਤੋਂ ਬਿਨਾਂ (ਮੁਕਤਾ-ਅੰਤ ) ਆਇਆ ਹੈ।
- ਭੁਖਿਆਂ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ॥ (ਪੰਨਾ ), ਸ਼ਬਦ ' ਭੁਖਿਆਂ = ਭੁਖਿਆਂ ਦੀ ' ਦੇ ਅਖੀਰ ਵਿੱਚ ਆਏ ਕੰਨੇ (ਾ ) 'ਤੇ ਬਿੰਦੀ ਸਹਿਤ ਉਚਾਰਨਾ ਠੀਕ ਹੈ । ' ਭੁਖ ' ਇਕ-ਵਚਨ ਇਸਤ੍ਰੀ-ਲਿੰਗ ਨਾਉਂ ਹੈ। ਇਸ ਲਈ ਮੁਕਤਾ-ਅੰਤ ਹੈ।
- ਨਿਯਮ 5. (ਅ) ਇਕ-ਵਚਨ ਇਸਤ੍ਰੀ-ਲਿੰਗ ਨਾਉਂ ਦੀ ਕਿਰਿਆ ਵਿਸ਼ੇਸ਼ਣ ਦੇ ਅਖੀਰਲੇ ਅੱਖਰ ਨੂੰ ਵੀ ਔਂਕੜ ਨਹੀਂ ਹੁੰਦੀ ; ਜਿਵੇਂ :-
- ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥ ਭਗਤ ਕੀ ਨਿੰਦਾ ਗਰਭ ਮਹਿ ਗਲੈ ॥ ਭਗਤ ਕੀ ਨਿੰਦਾ ਰਾਜ ਤੇ ਟਲੈ ॥2॥ (ਪੰਨਾ 1145)
' ਨਿੰਦਾ ' ਕਿਰਿਆ ਵਿਸ਼ੇਸ਼ਣ ਹੈ; ਭਾਵ ਕਿਰਿਆ (ਕਰਨੀ) ਦਾ ਵਿਸ਼ੇਸ਼ਣ ਹੈ।
- ਜਨੁ ਰਾਤਾ ਹਰਿ ਨਾਮ ਕੀ ਸੇਵਾ॥ ਇਸ ਪੰਗਤੀ ਵਿਚ " ਜਨੁ ਰਾਤਾ " ਕਿਰਿਆ ਵਿਸ਼ੇਸ਼ਣ ਹੈ। ' ਨਾਮ ' ਦੇ ਨਾਲ ' ਕੀ ' ਲਗਣ ਕਰਕੇ ' ਨਾਮ ' ਦੇ " ਮ " ਦਾ ਔਂਕ
- ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਹੁਕਮਿ = ਹੁਕਮੀ ਦੇ ਹੁਕਮ ਵਿੱਚ, ਰਾਹੀਂ, ਕਰਕੇ ; ਲਿਖਿ = ਲਿਖ ਕੇ, ਲਿਖੇ ਅਨੁਸਾਰ ; ਉਚਾਰਨ ਪਾਈਅਹਿਂ ਹੈ ।
ਇਸ ਪੰਗਤੀ ਵਿਚ " ਲਿਖਿ ਦੁਖ ਸੁਖ " ਕਿਰਿਆ ਵਿਸ਼ੇਸ਼ਣ ਹੈ।
- ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥(ਪੰਨਾ 1); ਬਖਸੀਸ = ਬਖਸ਼ਸ਼ ਹੁੰਦੀ ਹੈ, ਉਚਾਰਨ ' ਬਖਸ਼ੀਸ਼ ' ਕਰਨਾ ਹੈ। ' ਇਕਿ '= ਕਈ; ਬਹੁ-ਵਚਨ ਹੈ ਅਤੇ ' ਭਵਾਈਅਹਿ ' ਵੀ ਬਹੁ-ਵਚਨ ਕਿਰਿਆ-ਵਾਚੀ ਹੋਣ ਕਰਕੇ ਇਸ ਦਾ ਉਚਾਰਨ ' ਭਵਾਈਅਹਿਂ ' ਬਿੰਦੀ ਸਹਿਤ ਕਰਨਾ ਹੈ ।
- ਇਸ ਪੰਗਤੀ ਵਿਚ " ਸਦਾ " ਕਿਰਿਆ ਵਿਸ਼ੇਸ਼ਣ ਹੈ।
- ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ॥ (ਪੰਨਾ 4); ' ਤੀਰਥੁ , ਤਪੁ , ਦਤੁ , ਦਾਨੁ , ਮਾਨੁ ', ਇਹ ਸਾਰੇ ਇਕ-ਵਚਨ, ਪੁਲਿੰਗ ਨਾਂਵ ਹਨ। ' ਦਇਆ ' ਇਸਤਰੀ-ਲਿੰਗ ਇਕ - ਵਚਨ ਨਾਉਂ ਹੈ ਅਤੇ ਕਰਨੀ ਕਿਰਿਆ ਵਿਸ਼ੇਸ਼ਣ ਹੈ।
- ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ ਆਦੇਸੁ ਤਿਸੈ ਆਦੇਸੁ॥ (ਪੰਨਾ 6–7); ਸ਼ੁਧ ਉਚਾਰਨ ਲਈ ਬਿੰਦੀ ਸਹਿਤ ' ਚਲਾਵਹਿਂ ਅਤੇ ਆਵਹਿਂ ' ਉਚਾਰਨਾ ਹੈ। " ਦੁਇ ਕਾਰ " ਇਸਤ੍ਰੀ-ਲਿੰਗ ਨਾਉਂ ਹੈ; ਚਲਾਵਹਿਂ ' ਦਾ ਕਿਰਿਆ ਵਿਸ਼ੇਸ਼ਣ ਹੈ।
(3) ਇਸਤਰੀ-ਲਿੰਗ ਨਾਉਂ ਨਾਲ ਸੰਬੰਧਤ ਗੁਰਬਾਣੀ ਦੇ ਲਗ-ਮਾਤਰੀ ਨਿਯਮਾਂ ਦੀਆਂ ਉਦਾਹਰਨਾਂ:-
ਗੁਰਬਾਣੀ ਦੀਆਂ ਪੰਗਤੀਆਂ । |
ਨਿਯਮ ਨੰ |
ਅਰਥ
|
ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਵਿਆਖਿਆ |
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥ (ਪੰਨਾ 474)।
|
ਨਿਯਮ 1 , 4 |
ਚਾਕਰੁ = ਨੌਕਰ ; ਚਾਕਰੀ = ਨੌਕਰੀ, ਸੇਵਾ; |
ਇਥੇ ਚਾਕਰੁ ਇਕ -ਵਚਨ, ਪੁਲਿੰਗ ਨਾਉਂ ਹੈ ਅਤੇ ਚਾਕਰੀ ਇਕ-ਵਚਨ,ਇਸਤ੍ਰੀ-ਲਿੰਗ ਨਾਉਂ ਹੈ। |
ਤੀਰਥੁ ਤਪੁ ਦਇਆ ਦਤੁ ਦਾਨੁ ॥ (ਪੰਨਾ 4) |
ਨਿਯਮ 1 , 4 |
ਤਪੁ = ਤਪ ਸਾਧਨਾ; ਦਤੁ ਦਾਨੁ = ਦਾਨ ਦੇਣਾ ; ਮਾਨੁ = ਮਾਣ ; |
' ਤੀਰਥੁ , ਤਪੁ , ਦਤੁ , ਦਾਨੁ , ਮਾਨੁ ', ਇਹ ਸਾਰੇ ਇਕ-ਵਚਨ, ਪੁਲਿੰਗ ਨਾਂਵ ਹਨ। ਇਸੇ ਕਰਕੇ ਇਨ੍ਹਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਲਗੀ ਹੈ ; ਜਦੋਂ ਕਿ ਦਇਆ ਇਸਤ੍ਰੀ-ਲਿੰਗ ਇਕ-ਵਚਨ, ਨਾਉਂ ਹੈ। |
ਕਵਣੁ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ ॥ ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਹੋਆ ਆਕਾਰੁ ॥ (ਪੰਨਾ 5) |
ਨਿਯਮ 1, 2 , 4, 5 |
ਕਵਣੁ=ਕਿਹੜਾ ; ਵਖਤੁ=ਵਕਤ ,ਸਮਾਂ; ਵਾਰੁ=ਹਫ਼ਤੇ ਦਾ ਦਿਨ ; ਮਾਹੁ=ਮਹੀਨਾ ; ਰੁਤੀ = ਰੁਤ, ਇਕ-ਵਚਨ; ਆਕਾਰੁ=ਜਗਤ ਰਚਨਾ ਦਾ ਢਾਂਚਾ (ਪਸਾਰਾ) ; |
ਇਨ੍ਹਾਂ ਪੰਗਤੀਆਂ ਵਿੱਚ, ਵਖਤੁ , ਮਾਹੁ, ਆਕਾਰੁ, ਇਹ ਸਾਰੇ ਇਕ-ਵਚਨ, ਪੁਲਿੰਗ ਨਾਉਂ ਹਨ; ਅਤੇ ' ਕਵਣੁ, ਜਿਤੁ ' ਵਿਸ਼ੇਸ਼ਣ ਹਨ ਜਦੋਂ ਕਿ ' ਥਿਤਿ ' ਇਸਤ੍ਰੀ ਲਿੰਗ ਹੈ, ਇਸੇ ਲਈ ਇਸ ਤੋਂ ਪਹਿਲਾਂ ਆਇਆ ਸ਼ਬਦ 'ਕਵਣ ' ਇਕ-ਵਚਨ, ਇਸਤ੍ਰੀ-ਲਿੰਗ ਹੈ ਜੋ 'ਥਿਤਿ ' ਦਾ ਵਿਸ਼ੇਸ਼ਣ ਹੈ। ' ਕਵਣਿ ' ਬਹੁ-ਵਚਨ ਇਸਤ੍ਰੀ-ਲਿੰਗ, ਵਿਸ਼ੇਸ਼ਣ ਹੈ ਜਦੋਂ ਕਿ ' ਰੁਤੀ = ਰੁਤ ' ਇਕ-ਵਚਨ ਹੈ। ਇਸ ਲਈ ਇਹ ' ਕਵਣ ' ਸ਼ਬਦ ਇਸਤ੍ਰੀ-ਲਿੰਗ ਇਕ-ਵਚਨ ਹੋਣਾ ਚਾਹੀਦਾ ਹੈ। ' ਕਵਣੁ ਵਾਰ ' ਵਿੱਚ ' ਵਾਰ ' ਸ਼ਬਦ ਵੀ ਇਕ-ਵਚਨ ਅਤੇ ' ਵਾਰੁ ' ਔਂਕੜ-ਅੰਤ ਹੋਣਾ ਚਾਹੀਦਾ ਹੈ। |
ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥(ਪੰਨਾ 83) |
ਨਿਯਮ 1, 4, 5 |
ਫਕੜ = ਵਿਅਰਥ ; ਛਾਉ = ਸਾਦਿ੍ਸ਼ਟਤਾ, ਆਤਮਾ , ਭਾਵ ਆਤਮਾ ਸਭ ਦਾ ਇਕ ਹੀ ਹੈ; |
ਜਾਤੀ ਇਕ-ਵਚਨ, ਇਸਤ੍ਰੀ-ਲਿੰਗ ਨਾਉਂ ਹੈ, ਅਤੇ ਛਾਉ ਇਕ-ਵਚਨ ਪੁਲਿੰਗ ਹੈ ਜਦੋਂ ਕਿ ' ਫਕੜ ', ਜਾਤੀ ਦਾ ਵਿਸ਼ੇਸ਼ਣ ਹੈ ਅਤੇ ' ਫਕੜੁ ' ਜੋ ਕਿ ਪੁਲਿੰਗ ਹੈ, ਨਾਉ ਦਾ ਵਿਸ਼ੇਸ਼ਣ ਹੈ । |
ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ (ਪੰਨਾ 892) |
ਨਿਯਮ 1 , 2, 4, 5 ; |
ਅੰਮ੍ਰਿਤੁ= ਨਾਮ-ਜਲ ; ਕਉਰਾ = ਕੌੜਾ ; ਬਿਖਿਆ = ਜ਼ਹਿਰ ; |
ਅੰਮ੍ਰਿਤੁ ਇਕ-ਵਚਨ, ਪੁਲਿੰਗ ਨਾਉਂ ਹੈ; ਬਿਖਿਆ ਇਕ-ਵਚਨ ਇਸਤ੍ਰੀ-ਲਿੰਗ ਨਾਉਂ ਹੈ; ਜਦੋਂ ਕਿ ਕਉਰਾ ' ਅੰਮ੍ਰਿਤੁ ' ਦਾ ਵਿਸ਼ੇਸ਼ਣ ਹੈ ਅਤੇ ਮਿਠੀ ' ਬਿਖਿਆ ' ਦਾ ਵਿਸ਼ੇਸ਼ਣ ਹੈ। |
- ਨਿਯਮ 6. ਬਹੁ-ਵਚਨ ਨਾਂਵਾਂ ਦੇ ਵਿਸ਼ੇਸ਼ਣ, ਲਿੰਗ ਅਤੇ ਕਿਰਿਆ ਵੀ ਬਹੁ-ਵਚਨ ਰੂਪ ਹੁੰਦੇ ਹਨ, ਭਾਵੇਂ ਉਹ ਨਾਂਵ ਪੁਲਿੰਗ ਹਨ ਜਾਂ ਇਸਤ੍ਰੀ-ਲਿੰਗ।
ਉਦਾਹਰਨ:- ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ॥ (ਪੰਨਾ 250)ਇਸ ਵਿੱਚ ' ਸੇਈ 'ਬਹੁ-ਵਚਨ ਹੈ ਅਤੇ ' ਸੇਈ ' ਸ਼ਬਦ ' ਸਾਹ ' ਦਾ ਵਿਸ਼ੇਸ਼ਣ ਵੀ ਹੈ। ' ਸਾਹ ' ਵੀ ਬਹੁ-ਵਚਨ, ਪੁਲਿੰਗ ਨਾਂਵ ਹੈ। ਸੰਪੈ = ਧਨ;
- ਨਿਯਮ 7(ੳ). ਸੰਬੰਧਕ :- ਉਹ ਸ਼ਬਦ ਜੋ ਨਾਉਂ ਜਾਂ ਪੜਨਾਉਂ ਦੇ ਪਿਛੇ ਲਗ ਕੇ ਉਸ ਨਾਉਂ ਜਾਂ ਪੜਨਾਉਂ ਦਾ ਸੰਬੰਧ ਵਾਕ ਦੀ ਕਿਰਿਆ ਜਾਂ ਹੋਰ ਸ਼ਬਦਾਂ ਨਾਲ ਦੱਸੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ:
' ਕੁਲਵੰਤ ਦਾ ਚਾਕੂ ' ਵਿੱਚ ਸ਼ਬਦ ' ਦਾ ', ਕੁਲਵੰਤ ਦਾ ਸੰਬੰਧ ਚਾਕੂ ਨਾਲ ਜੋੜਦਾ ਹੈ, ਇਸ ਲਈ ' ਦਾ ' ਕੁਲਵੰਤ ਦਾ ਸੰਬੰਧਕ ਹੈ ਅਤੇ ਕੁਲਵੰਤ ਸੰਬੰਧੀ ਹੈ।
- ਜਿਸ ਨਾਉਂ ਜਾਂ ਪੜਨਾਉਂ ਦੇ ਪਿਛੇ ਸੰਬੰਧਕ ਜਾਂ ਸੰਬੰਧ ਸੂਚਕ ਪਿਛੇਤਰ ਆਉਣ, ਉਸ ਨਾਉਂ ਜਾਂ ਪੜਨਾਉਂ ਨੂੰ ' ਸੰਬੰਧੀ ' ਕਹਿੰਦੇ ਹਨ ਅਤੇ ਜਿਸ ਕਿਰਿਆ ਜਾਂ ਹੋਰ ਸ਼ਬਦ ਨਾਲ ਉਸ ਦਾ ਸੰਬੰਧ ਪਰਗਟ ਕਰੇ, ਉਸ ਨੂੰ ' ਸੰਬੰਧੀਮਾਨ ' ਆਖਦੇ ਹਨ, ਜਿਵੇਂ:
- ਕੁਲਵੰਤ ਦਾ ਚਾਕੂ। ਇਸ ਵਿੱਚ, ' ਕੁਲਵੰਤ ' ਸੰਬੰਧੀ ਹੈ ਅਤੇ ' ਚਾਕੂ ' ਸੰਬੰਧੀਮਾਨ ਹੈ। ਜਿਹੜੇ ਸ਼ਬਦ ਸੰਬੰਧੀ ਨੂੰ ਸੰਬੰਧੀਮਾਨ ਨਾਲ ਜੋੜਦੇ ਹਨ, ਉਨ੍ਹਾਂ ਨੂੰ ਸੰਬੰਧਕ ਜਾਂ ਸੰਬੰਧਕੀ ਚਿੰਨ ਕਿਹਾ ਜਾਂਦਾ ਹੈ; ਜਿਵੇਂ ਨੂੰ, ਨਾਲ, ਦੇ, ਦਾ, ਦੀ, ਕੇ, ਕੀ, ਕਿਆ, ਕਉ, ਉਪਰ , ਕਾਰਣ, ਵਿੱਚ, ਰਾਹੀਂ, ਆਦਿ ਸਭ ਸੰਬੰਧਕੀ ਚਿੰਨ ਹਨ ।
- ਸੰਬੰਧੀ, ਮੁਕਤਾ-ਅੰਤ, ਪੁਲਿੰਗ, ਨਾਂਵ ਜਾਂ ਪੜਨਾਂਵ ਇਕ-ਵਚਨ ਹੁੰਦੇ ਹਨ; ਜਿਵੇਂ:
- ਗੁਰ - ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥(ਪੰਨਾ ੧੦); ਇਥੇ ' ਗੁਰ ' ਸ਼ਬਦ ਦੇ ਨਾਲ ਲੁਪਤ ਸੰਬੰਧਕ ' ਦੀ ' ਹੈ ਜਿਸ ਕਰਕੇ ' ਗੁਰ ' ਮੁਕਤਾ-ਅੰਤ ਹੈ। ਪਰਸਾਦਿ = ਕਿਰਪਾ ਦੁਆਰਾ , ਜਾਂ ਕਿਰਪਾ ਨਾਲ ; ਗੁਰ ਪਰਸਾਦਿ = ਗੁਰੂ ਦੀ ਕਿਰਪਾ ਦੁਆਰਾ।
- ਗੁਰ - ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰ ਗੁਰੁ ਏਕੋ ਵੇਸ ਅਨੇਕ ॥੧॥ (ਪੰਨਾ 357); ਛੇ ਸ਼ਾਸਤਰ ਅਤੇ ਛੇ ਹੀ ਉਨ੍ਹਾਂ ਦੇ ਰਚਨਹਾਰ (ਗੁਰੂ ) ਹਨ ਅਤੇ ਛੇ ਹੀ ਉਨ੍ਹਾਂ ਦੇ ਸਿਧਾਂਤ ਹਨ। ਪਰੰਤੂ ਇਨ੍ਹਾਂ ਸਾਰਿਆਂ (ਰਚਨਹਾਰ ਗੁਰੂਆਂ ਦਾ ਗੁਰੂ ) ਦਾ ਮੂਲ ਗੁਰੂ- ਪ੍ਰਮਾਤਮਾਂ ਇਕ ਹੀ ਹੈ, ਜਿਵੇਂ ਰੁਤਾਂ 6 ਹਨ ਪ੍ਰੰਤੂ ਸੂਰਜ ਇਕ ਹੀ ਹੈ।
- ਜਿਨ੍ਹਾਂ ਨਾਂਵਾਂ ਨਾਲ ਸੰਬੰਧਕੀ ਪਦ ਆਉਂਦੇ ਹੋਣ, ਉਨਾਂ ਨਾਂਵਾਂ ਦਾ ਅੰਤਲਾ ਅੱਖਰ ਸਦਾ ਹੀ ਮੁਕਤਾ ਹੁੰਦਾ ਹੈ -
-
ਧਰਮ ਸੇਤੀ ਵਾਪਾਰੁ ਨ ਕੀਤੋ , ਕਰਮੁ ਨ ਕੀਤੋ ਮਿਤੁ ॥ (ਪੰਨਾ ੭੫)
' ਧਰਮ ’ ਦਾ ਔਂਕੜ ਲਥਨ ਦਾ ਕਾਰਣ ਅਗੇ ਆਇਆ ‘ਸੇਤੀ’ ਸੰਬੰਧਕੀ ਪਦ ਹੈ।
-
ਸਾਧ ਊਪਰ ਜਾਈਐ ਕੁਰਬਾਨੁ ॥ ‘ ਊਪਰ ’ ਸ਼ਬਦ ਸੰਬੰਧਕੀ ਪਦ ਹੈ, ਇਸ ਲਈ ' ਸਾਧ ' ਸ਼ਬਦ ਦਾ ਔਂਕੜ ਲੱਥ ਗਿਆ ਹੈ ।
ਨੋਟ : (ਪੰਨਾ ੧੨ ) 'ਤੇ ਰਾਗੁ ਆਸਾ ਮਹਲਾ ੧ ॥ ਸ਼ਬਦ ਵਿੱਚ ਕੁਝ ਸ਼ਬਦ ਜੋੜ (ਪੰਨਾ ੩੫੭) ਵਾਲੇ ਸ਼ਬਦ ਆਸਾ ਮਹਲਾ ੧ ॥ " ਛਿਅ ਘਰ ਛਿਅ ਗੁਰ ... ॥ " ਨਾਲੋਂ ਵਖਰੇ ਹਨ।
- ਨਿਯਮ 7 (ਅ). ਨਾਂਵਾਂ ਦੇ ਮਗਰੋਂ ਜਦੋਂ ਸੰਬੰਧਕੀ-ਪਦ ਆਉਂਦੇ ਹਨ ਤਾਂ ਉਨ੍ਹਾਂ ਨਾਂਵਾਂ ਨੂੰ ਕਾਰਕ ਦੇ ਤੌਰ ’ਤੇ ਲੱਗੇ ਚਿੰਨ੍ਹ ‘ਸਿਹਾਰੀ’ ਅਤੇ ‘ਔਂਕੜ’ ਲਹਿ ਜਾਂਦੇ ਹਨ:-
- ਨਾਮ ਬਿਨਾ ਮਾਟੀ ਸੰਗਿ ਰਲੀਆ॥ (ਪੰਨਾ 385); ਇਥੇ ' ਨਾਮ ' ਦੇ ਮਗਰ ' ਬਿਨਾ ' ਸੰਬੰਧਕੀ ਪਦ ਹੈ ਇਸ ਲਈ ' ਨਾਮ ' ਜੋ ਕਿ ਇਕ ਵਚਨ , ਨਾਉਂ ਅਤੇ ਪੁਲਿੰਗ ਹੈ, ਇਸਦੇ ' ਮ ' ਦਾ (' - ') ਔਂਕੜ ਕੱਟਿਆ ਗਿਆ ਹੈ।
- ਘਰ ਮਹਿ ਠਾਕੁਰੁ ਨਦਰਿ ਨ ਆਵੈ॥ (ਪੰਨਾ 739) ਇਸੇ ਤਰਾਂ ਘਰ ਦੇ ' ਰ ' ਦਾ ਔਂਕੜ (' - ') ਕੱਟਿਆ ਗਿਆ ਹੈ।
- ਗੁਰ ਕਾ ਦਰਸਨੁ ਦੇਖਿ ਨਿਹਾਲ॥ (ਪੰਨਾ 897)
- ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ॥ (ਪੰਨਾ 769); ਅੰਤਰੇ ਸੰਬੰਧਕੀ ਪਦ ਹੈ, ਜਿਸ ਕਰਕੇ ' ਘਟਿ ' ਸ਼ਬਦ ਵਿੱਚੋਂ ' ਟ ' ਦੀ ਸਿਹਾਰੀ ( ਿ ) ਕੱਟੀ ਗਈ ਹੈ। ਰਾਮ ਸੰਬੋਧਨ ਰੂਪ ਹੋਣ ਕਰਕੇ ਮੁਕਤਾ-ਅੰਤ ਹੈ।
- ਨਿਯਮ 7 (ੲ). ਜਦੋਂ ਨਾਂਉਂ ਦੇ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਜਾਂ ਦੋਲਾਂਵ ਵਾਲੇ ਸੰਬੰਧਕੀ-ਪਦ, ਜਿਵੇਂ : ‘ਵਿੱਚ’, ‘ਦੁਆਰਾ’ (ਰਾਹੀਂ , ਨਾਲ), ‘ਉੱਤੇ’ ਆਦਿ ਦੇ ਅਰਥਾਂ ਵਿੱਚ ਵਰਤੇ ਗਏ ਹੋਣ ਤਾਂ ਨਾਂਵ ਨਾਲ ਸੰਬੰਧਤ ਪੜਨਾਂਵੀ ਵਿਸ਼ੇਸ਼ਣ ਜਾਂ ਪਹਿਲਾਂ ਆਉਣ ਵਾਲੇ ਸੰਬੰਧਕੀ-ਪਦ ਦੋਲਾਵਾਂ ਸਹਿਤ ਆਉਂਦੇ ਹਨ; ਜਿਵੇਂ ਨਿਯਮ 7 (ਸ) ਵਿੱਚ:-
- ਨਿਯਮ 7 (ਸ). ਪੜਨਾਂਵੀ ਵਿਸ਼ੇਸ਼ਣ :-
ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ॥ (ਪੰਨਾ ੫੭੨); ਮੇਰੈ = ਪੜਨਾਂਵ ਹੈ ਅਤੇ ਮਨ ਦਾ ਵਿਸ਼ੇਸ਼ਣ ਵੀ ਹੈ।। ਮਨਿ = ਮਨ ਵਿੱਚ ;
ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ॥ (ਪੰਨਾ ੧੬੭);
' ਮਨਿ ' ਨੂੰ ਅਖੀਰ ਉਤੇ ਸਿਹਾਰੀ ਹੈ ਅਤੇ ' ਮਨ ' ਨਾਉਂ ਵੀ ਹੈ । ਹਮਰੈ = ਪੜਨਾਂਵ ਹੈ ਅਤੇ ਮਨ ਦਾ ਵਿਸ਼ੇਸ਼ਣ ਵੀ ਹੈ। ਮਨਿ = ਮਨ ਵਿੱਚ; ਚਿਤਿ = ਚਿਤ ਵਿੱਚ;
- ਨਿਯਮ 7 (ਹ). ਸੰਬੰਧਕੀ-ਪਦ :- ਦੋਲਾਵਾਂ ਸਹਿਤ;
ਗੁਰ ਕੈ ਸਬਦਿ ਭਾਉ ਦੂਜਾ ਜਾਏ॥ (ਪੰਨਾ ੧੨੬) ਵਿੱਚ ਸੰਬੰਧਕੀ-ਪਦ ' ਕੈ = ਦੇ ' ਹੈ ਜੋ ਦੋਲਾਵਾਂ ਸਹਿਤ ਹੈ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੁਆਰਾ ;
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ॥ (ਪੰਨਾ ੫੫੦) ਵਿੱਚ ਸੰਬੰਧਕੀ-ਪਦ ' ਦੈ = ਦੇ ' ਹੈ ਜੋ ਦੋਲਾਵਾਂ ਸਹਿਤ ਹੈ। ਜਿਸ = ਪੜਨਾਂਵੀ ਵਿਸ਼ੇਸ਼ਣ ਹੈ।
- ਨਿਯਮ 7(ੳ). ਨਾਲ ਸੰਬੰਧਤ ਉਦਾਹਰਨਾਂ: -
ਮੁਕਤਾ-ਅੰਤ ਨਾਂਵਾਂ ਵਿੱਚ ਹੇਠ ਲਿਖੇ ਲੁਪਤ ਅਤੇ ਪਰਗਟ ਸੰਬੰਧਕੀ-ਚਿੰਨਾਂ ਦੀਆਂ ਉਦਾਹਰਨਾਂ:-
(ੳ) ਦਾ, ਦੇ, ਦੀ:-
ਗੁਰਬਾਣੀ ਦੀਆਂ ਪੰਗਤੀਆਂ । |
ਨਿਯਮ ਨੰ |
ਅਰਥ / Translation |
ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਵਿਆਖਿਆ |
ਪ੍ਰਭ ਕਿਰਪਾ ਤੇ ਮਨੁ ਵਸਿ ਆਇਆ॥ (ਪੰਨਾ ੩੮੫) |
ਨਿਯਮ 1 , 7 |
ਪ੍ਰਭ ਕਿਰਪਾ = ਪ੍ਰਭੂ ਦੀ ਕਿਰਪਾ ਨਾਲ; ਵਸਿ = ਵਸ ਵਿੱਚ |
'ਪ੍ਰਭ 'ਦੇ ਅਗੇ ' ਦੀ ' ਲੁਪਤ ਸੰਬੰਧਕੀ-ਚਿੰਨ ਹੈ ; ਪ੍ਰਭ ਅਤੇ ਮਨੁ = ਇਕ-ਵਚਨ, ਪੁਲਿੰਗ ਨਾਉਂ ਹਨ ਜਿਥੇ 'ਪ੍ਰਭ 'ਅਗੇ ਲੁਪਤ ਸੰਬੰਧਕੀ-ਚਿੰਨ ਹੋਣ ਕਰਕੇ 'ਪ੍ਰਭ ' ਮੁਕਤਾ-ਅੰਤ ਹੋ ਗਿਆ ਹੈ । |
ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ॥ (ਪੰਨਾ 814) |
ਨਿਯਮ 1 , 7 |
ਅੰਮ੍ਰਿਤ ਨਾਮੁ ਜਲੁ = ਆਤਮਕ ਜੀਵਨ ਦੇਣ ਦਾ ( ਵਾਲਾ ) ਨਾਮ, ਜਲ ; ਸੰਚਿਆ = ਛਿੜਕਿਆ; ਸਹਾਈ = ਮਦਦਗਾਰ ; |
ਅੰਮ੍ਰਿਤ, ਨਾਮੁ, ਜਲੁ : ਸਾਰੇ ਪੁਲਿੰਗ, ਇਕ-ਵਚਨ ਨਾਉਂ ਹਨ ਜਿਥੇ ' ਅੰਮ੍ਰਿਤ ' ਮੁਕਤਾ-ਅੰਤ ਨਾਉਂ ਹੈ ਜਿਸ ਅਗੇ ' ਦਾ ' ਲੁਪਤ ਸੰਬੰਧਕੀ-ਚਿੰਨ ਹੈ ਅਤੇ ' ਗੁਰ ' ਵੀ ਮੁਕਤਾ-ਅੰਤ ਨਾਉਂ ਹੈ ਜਿਸ ਅਗੇ ਸ਼ਬਦ ' ਭਏ ' ਸੰਬੰਧਕੀ-ਚਿੰਨ ਹੈ ਜੋ ਸ਼ਬਦ ' ਗੁਰ ' ਨੂੰ ਆਦਰ-ਵਾਚੀ, ਸਤਿਕਾਰ ਸਹਿਤ ਬੋਲਿਆ ਬਹੁ-ਵਚਨ ਰੂਪ ਦਰਸਾਉਂਦਾ ਹੈ, ਪਰ ਇਹ ਅਸਲ ਵਿੱਚ ਪੁਲਿੰਗ, ਇਕ-ਵਚਨ ਨਾਉਂ ਹੀ ਹੈ । |
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ (ਪੰਨਾ 923) |
ਨਿਯਮ 1 , 3, 4, 7 , 8 |
ਕੇਸੋ ਗੋਪਾਲ = ਕੇਸਾਂ ਵਾਲੇ ਗੋਪਾਲ ਦੇ, ਪ੍ਰਭੂ ਦੇ , ' ਗੋਪਾਲ ' ਅੱਗੇ ਲੁਪਤ ਸੰਬੰਧਕੀ ਪਦ ' ਦੇ ' ਹੈ ; ਪੰਡਿਤ = ਪੰਡਤਾਂ ਨੂੰ ; ਸਦਿਅਹੁ = ਬੁਲਾਇਓ , ਮਧਮ-ਪੁਰਖ ਸੰਬੋਧਨ ਰੂਪ, ਹੁਕਮੀ ਭਵਿਖਤ ਕਿਰਿਆ ਹੈ; ਹਰਿ ਹਰਿ ਕਥਾ = ਹਰੀ ਦੀ ਕਥਾ ; ਪੜਹਿ = ਪੜਹਿਂ ; ਪੁਰਾਣੁ ਜੀਉ = ' ਗ੍ਰੰਥ ਪੜ੍ਹਨਾ ਹੀ " ਪੁਰਾਣ ਪੜ੍ਹਨਾ ਹੈ " ਜੀ ! (ਜੀਉ) ,ਸੰਬੋਧਨ ਰੂਪ ਵਿੱਚ ਕਹੇ ਹਨ ; |
ਗੋਪਾਲ = ਮੁਕਤਾ-ਅੰਤ ਨਾਉਂ ਹੈ ਜਿਸ ਅਗੇ ਸੰਬੰਧਕੀ ਪਦ ' ਦੇ ' ਲੁਪਤ ਹੈ; ਪੰਡਿਤ =ਪੰਡਤਾਂ ਨੂੰ= ਮੁਕਤਾ-ਅੰਤ ਬਹੁ-ਵਚਨ ਪੁਲਿੰਗ ਨਾਂਵ ਹੈ; ਕਥਾ = ਇਸਤ੍ਰੀ-ਲਿੰਗ, ਇਕ-ਵਚਨ ਨਾਉਂ ਹੈ; ਪੁਰਾਣੁ = ਇਕ-ਵਚਨ ਪੁਲਿੰਗ ਨਾਉਂ ਹੈ, ਸਦਿਅਹੁ ਅਤੇ ' ਪੁਰਾਣੁ ਜੀਉ ' = ਸੰਬੋਧਨ ਰੂਪ ਵਿੱਚ ਕਹੇ ਸ਼ਬਦ ਹਨ। |
(ਅ) ਲੁਪਤ ਸੰਬੰਧਕੀ-ਚਿੰਨ ' ਨੂੰ ' ਦੀਆਂ ਉਦਾਹਰਨਾਂ:-
ਗੁਰਬਾਣੀ ਦੀਆਂ ਪੰਗਤੀਆਂ । |
ਨਿਯਮ ਨੰ |
ਅਰਥ |
ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਵਿਆਖਿਆ |
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥ (ਪੰਨਾ 277) |
ਨਿਯਮ 1 , 7 |
ਪ੍ਰਭ ਭਾਵੈ = ਜੇ ਪ੍ਰਭੂ ਨੂੰ ਚੰਗਾ ਲਗੇ ; ਬਿਨੁ ਸਾਸ = ਸਾਹ ਦੇ ਬਗੈਰ ; ਰਾਖੈ = ਰਖਦਾ ਹੈ। |
ਪ੍ਰਭ = ਦੇ ਅਗੇ ਲੁਪਤ ਸੰਬੰਧਕੀ-ਚਿੰਨ ' ਨੂੰ ' ਹੈ, ਇਸ ਲਈ 'ਪ੍ਰਭ ' ਸੰਬੰਧੀ, ਪੁਲਿੰਗ, ਇਕ-ਵਚਨ, ਨਾਉਂ ਹੈ ; ਸਾਸ =ਇਕ-ਵਚਨ, ਪੁਲਿੰਗ ਨਾਉਂ ਹੈ ਅਤੇ ਔਂਕੜ-ਅੰਤ ਹੈ ਕਿਉਂਕਿ ਇਸ ਨਾਲ ' ਤੇ ' ਸੰਬੰਧਕ ਲਗਿਆ ਹੈ। |
ਗੁਰ ਮਿਲਿ ਨਾਨਕ ਠਾਕੁਰੁ ਜਾਤਾ॥ (ਪੰਨਾ 739) |
ਨਿਯਮ 1 , 7, 8 |
ਗੁਰ ਮਿਲਿ = ਗੁਰੂ ਨੂੰ ਮਿਲ ਕੇ ; ਨਾਨਕ = ਹੇ ਨਾਨਕ ! ਠਾਕੁਰੁ ਜਾਤਾ = ਠਾਕੁਰ ਨੂੰ ਜਾਣਿਆ ਹੈ, ਸਾਂਝ ਪਾਈ ਹੈ। |
ਗੁਰ = ਸੰਬੰਧੀ, ਇਕ-ਵਚਨ, ਪੁਲਿੰਗ ਨਾਉਂ ਹੈ ; ਨਾਨਕ = ਸੰਬੋਧਨ ਰੂਪ, ਇਕ-ਵਚਨ, ਪੁਲਿੰਗ ਨਾਉਂ ਹੈ ; ਠਾਕੁਰੁ = ਇਕ-ਵਚਨ, ਪੁਲਿੰਗ ਨਾਉਂ ਹੈ । |
ਬਹੁ-ਵਚਨ ਨਾਂਵਾਂ ਵਿੱਚ ਹੇਠ ਦਿੱਤੇ ਲੁਪਤ ਸੰਬੰਧਕੀ-ਚਿੰਨ:-
(ੲ) ' ਵਿੱਚ ' ਦੀਆਂ ਉਦਾਹਰਨਾਂ:-
ਗੁਰਬਾਣੀ ਦੀਆਂ ਪੰਗਤੀਆਂ । |
ਨਿਯਮ ਨੰ |
ਅਰਥ |
ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਵਿਆਖਿਆ |
ਤੀਰਥ ਭਵੈ ਦਿਸੰਤਰ ਲੋਇ॥ (ਪੰਨਾ 1169) |
ਨਿਯਮ 1 , 3 , 7 |
ਤੀਰਥ ਭਵੈ = ਤੀਰਥਾਂ 'ਤੇ ਜਾਂਦਾ ਹੈ; ਦਿਸੰਤਰ ਲੋਇ = ਜਗਤ ਵਿੱਚ, ਇਸ ਭਵਨ ਦੇ ਹੋਰ ਦੇਸਾਂ ਵਿੱਚ ਵੀ ਜਾਂਦਾ ਹੈ। |
ਤੀਰਥ ਬਹੁ-ਵਚਨ ਹੈ; ਲੋਇ (= ਜਗਤ ਵਿੱਚ)ਇਕ-ਵਚਨ ਹੈ; ਦਿਸੰਤਰ = ਦੇਸਾਂ ਵਿੱਚ; ਤੀਰਥ,ਲੋਇ ਅਤੇ ਦਿਸੰਤਰ ਪੁਲਿੰਗ ਨਾਂਵ ਹਨ; ਤੀਰਥ ਅਤੇ ਦਿਸੰਤਰ ਨਾਲ ' ਉਤੇ ', ਅਤੇ ' ਵਿੱਚ ' ਲੁਪਤ ਸੰਬੰਧਕ ਹਨ । |
ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ॥ (ਪੰਨਾ 812) |
ਨਿਯਮ 1 , 3, 7 |
ਸੰਤ ਚਰਣ = ਸੰਤ ਜਨਾਂ ਦੇ ਚਰਨਾਂ ਵਿੱਚ; ਕਰ = ਹੱਥ, ਸੀਸੁ ਧਰਿ= ਸਿਰ ਧਰ ਕੇ, ਨਿਮਰਤਾ ਸਹਿਤ, ਸਿਰ ਦੀ ਮਤ ਤਿਆਗ ਕੇ; ਹਰਿ= ਪ੍ਰਭੂ ਦਾ; ਨਾਮੁ = ਪ੍ਰਮਾਤਮਾ ਬਾਰੇ ਗਿਆਨ ਅਤੇ ਉਸ ਤੋਂ ਸਿੱਖੇ ਪ੍ਰਭੂ ਦੇ ਗੁਣ;ਧਿਆਵਉ= ਧਿਆਵਉਂ, ਯਾਦ ਰੱਖਾਂ; ਆਪਣੇ ਹੱਥਾਂ ਦੀ ਕਿਰਤ, ਸਿਰ ਦੀ ਸੋਚ, ਭਾਵ ਮਤ ਨੂੰ ਨਿਮ੍ਰਤਾ ਸਹਿਤ ਸੰਤ ਜਨਾਂ ਦੀ ਸਿਖਿਆ ਅਨੁਸਾਰੀ ਬਣਾ ਕੇ ਪ੍ਰਭੂ ਦੇ ਗੁਣਾਂ ਨੂੰ ਧਿਆਨ ਵਿੱਚ ਰੱਖਾਂ। ਚਰਨਾਂ ਤੋਂ ਭਾਵ ਨਿਮ੍ਰਤਾ ਸਹਿਤ ਆਪਣੀ ਮਤ ਤਿਅਗ ਕੇ, ਸੰਤ ਜਨਾਂ ਦੀ ਮਤ ਨੂੰ ਅਪਨਾਉਣਾ। |
ਸੰਤ, ਚਰਣ ਅਤੇ ਕਰ, ਸਾਰੇ ਬਹੁ-ਵਚਨ ਪੁਲਿੰਗ ਨਾਂਵ ਹਨ; ਸੀਸੁ, ਹਰਿ, ਅਤੇ ਨਾਮੁ, ਸਾਰੇ ਇਕ-ਵਚਨ, ਪੁਲਿੰਗ ਨਾਉਂ ਹਨ; ਸੰਤ ਚਰਣ = ਸੰਤ ਜਨਾਂ ਦੇ ਚਰਨਾਂ 'ਵਿੱਚ ' ਜਾਂ ' ਉਤੇ ' ਲੁਪਤ ਸੰਬੰਧਕੀ-ਚਿੰਨ ਹੈ; |
ਨਰਕ ਸੁਰਗ ਫਿਰਿ ਫਿਰਿ ਅਵਤਾਰ॥ (ਪੰਨਾ 278)) |
ਨਿਯਮ 1 , 2, 3, 7 |
ਨਰਕ = ਨਰਕਾਂ ਵਿੱਚ; ਸੁਰਗ = ਸੁਰਗਾਂ ਵਿੱਚ , ਭਾਵ ਮੁੜ ਮੁੜ ਵਿਕਾਰੀ(ਆਤਮਕ ਤੌਰ'ਤੇ) ਦੁਖ ਅਤੇ ਕਦੇ ਸੁਖ ਭੋਗਦਾ ਹੈ; ਫਿਰਿ ਫਿਰਿ = ਮੁੜ ਮੁੜ , ਇਹ ਅਵਤਾਰ ਦਾ ਵਿਸ਼ੇਸ਼ਣ ਹੈ; ਅਵਤਾਰ = ਜਨਮ ਲੈਣਾ; |
ਨਰਕ ਅਤੇ ਸੁਰਗ ਦੋਨੋਂ ਬਹੁ-ਵਚਨ ਪੁਲਿੰਗ ਨਾਂਵ ਹਨ; ਅਵਤਾਰ = ਬਹੁ-ਵਚਨ ਪੁਲਿੰਗ ਨਾਉਂ ਹੈ;' ਫਿਰਿ ਫਿਰਿ ' ਬਹੁ-ਵਚਨ ਹੈ ਅਤੇ ' ਫਿਰਿ ਫਿਰਿ '= ਅਵਤਾਰ ਦਾ ਵਿਸ਼ੇਸ਼ਣ ਹੈ, ਇਸ ਲਈ ' ਅਵਤਾਰ ' ਵੀ ਬਹੁ-ਵਚਨ ਰੂਪ ਵਿੱਚ ਹੈ। |
ਬਹੁ-ਵਚਨ ਨਾਂਵਾਂ ਵਿੱਚ ਹੇਠ ਦਿੱਤੇ ਲੁਪਤ ਸੰਬੰਧਕੀ-ਚਿੰਨ:-
(ਸ) ' ਨਾਲ/ਰਾਹੀਂ/ਦੁਆਰਾ ' ਦੀਆਂ ਉਦਾਹਰਨਾਂ:-
ਗੁਰਬਾਣੀ ਦੀਆਂ ਪੰਗਤੀਆਂ । |
ਨਿਯਮ ਨੰ |
ਅਰਥ |
ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਵਿਆਖਿਆ |
ਚਰਨ ਚਲਉ ਮਾਰਗਿ ਗੋਬਿੰਦ॥ (ਪੰਨਾ 281) |
ਨਿਯਮ 1 , 3, 7 |
ਚਰਨ ਚਲਉ = ਪੈਰਾਂ ਨਾਲ, ਪ੍ਰਭੂ ਦੇ ਦਰਸਾਏ ਰਾਹ 'ਤੇ ਤੁਰਾਂ, ਉਤਮ ਪੁਰਖ ਕਿਰਿਆ ਹੈ ; ਮਾਰਗਿ = ਰਸਤੇ ਉਤੇ ; ਗੋਬਿੰਦ = ਪ੍ਰਮਾਤਮਾ ਦੇ ; |
ਮਾਰਗਿ ਅਤੇ ਗੋਬਿੰਦ ਦੋਨੋਂ, ਇਕ-ਵਚਨ, ਪੁਲਿੰਗ ਨਾਂਵ ਹਨ; ਚਰਨ = ਬਹੁ-ਵਚਨ, ਪੁਲਿੰਗ ਨਾਉਂ ਹੈ; ਚਲਉ = ਚਲਉਂ = ਤੁਰਾਂ, ਉਤਮ ਪੁਰਖ, ਬਹੁ-ਵਚਨ (ਰੂਪ) ਕਿਰਿਆ ਹੈ ; |
ਦੁਇ ਦੁਇ ਲੋਚਨ ਪੇਖਾ॥ (ਪੰਨਾ 655) |
ਨਿਯਮ 3 , 7 |
ਦੁਇ = ਗਿਣਤੀ ਦੇ ਦੋ; ਲੋਚਨ = ਨੈਣਾਂ ਨਾਲ, ਅੱਖਾਂ ਨਾਲ; ਪੇਖਾ = ਪੇਖਾਂ = ਦੇਖਾਂ, ਕਿਰਿਆ ਹੈ। |
ਲੋਚਨ = ਨੈਣ ; ਮੁਕਤਾ-ਅੰਤ, ਬਹੁ-ਵਚਨ ਪੁਲਿੰਗ ਨਾਉਂ; ਦੋਇ= ਦੋਵਾਂ ਨਾਲ ; ਦੋ = ਬਹੁ-ਵਚਨ ਪੁਲਿੰਗ ਨਾਉਂ; ਨਾਲ = ਸੰਬੰਧਕ ਹੈ। |
ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ॥ (ਪੰਨਾ 420) |
ਨਿਯਮ 3 , 7 |
ਬਿਨੁ = ਬਗੈਰ; ਹਰਿ ਨਾਮ = ਪ੍ਰਭੂ ਦਾ ਨਾਮ , ਪ੍ਰਭੂ ਦੇ ਗੁਣ; ਛੁਟਸੀ = ਵਿਕਾਰਾਂ ਤੋਂ ਖਹਿੜਾ ਛੁਟਣਾ; ਮਰਿ = ਮਰ ਕੇ (ਆਤਮਕ ਤੌਰ 'ਤੇ); ਨਰਕ = ਨਰਕਾਂ ਵਿੱਚ; ਸਮਾਏ = ਚਲੇ ਜਾਂਦੇ ਹਨ, ਖਪਤ ਹੋ ਜਾਂਦੇ ਹਨ; |
ਨਾਮ = ਬਹੁ-ਵਚਨ; |
ਸੰਬੰਧੀ ਬਾਰੇ ਹੋਰ ਜਾਣਕਾਰੀ:
- ਨੋਟ 6 (ੳ).: ਜੋ ਨਾਉਂ ਪੁਲਿੰਗ ਹੈ ਅਤੇ ਸੰਬੰਧੀ ਹੈ, ਉਹ ਨਾਉਂ ਮੁਕਤਾ-ਅੰਤ ਹੁੰਦਾ ਹੈ, ਭਾਵ, ਜਿਹੜਾ ਨਾਉਂ ਪੁਲਿੰਗ ਹੈ ਅਤੇ ਸੰਬੰਧੀ ਹੈ, ਉਸ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਹੁੰਦੀ;
- ਨੋਟ 6(ਅ).: ਜਦੋਂ ਸੰਬੰਧਕੀ ਚਿੰਨ ‘ਨੂੰ’ ਦੇ ਵਾਚਕ ਨਾਉਂ, ਜਿਸ ਉੱਤੇ ਕੋਈ ਕਿਰਿਆ ਨਾਂ ਕੀਤੀ ਜਾਣੀ ਹੋਵੇ, ਭਾਵ ਕਰਮ-ਕਾਰਕ ਨਾ ਹੋਵੇ ਤਾਂ ਨਾਉਂ ਮੁਕਤਾ-ਅੰਤ ਹੁੰਦਾ ਹੈ । ਉਦਾਹਰਨਾਂ ਲਈ ਅਗੇ ਨੋਟ 6(ਅ). ਵਿੱਚ ਦੇਖੋ।
ਪਰੰਤੂ --
- ਨੋਟ 6(ੲ). : ਜਦੋਂ ਸੰਬੰਧਕੀ ਚਿੰਨ ਦੇ ਵਾਚਕ ਨਾਉਂ, ਜਿਸ ਉੱਤੇ ਕੋਈ ਕਿਰਿਆ ਕੀਤੀ ਜਾਣੀ(Involved) ਆਉਂਦੀ ਹੈ,(ਭਾਵ ਕਰਮ-ਕਾਰਕ ਹੋਵੇ); ਤਾਂ ਨਾਉਂ ਮੁਕਤਾ-ਅੰਤ ਨਹੀਂ ਹੁੰਦਾ ਹੈ , ਉਦਾਹਰਨਾਂ ਲਈ ਅਗੇ ਨੋਟ6(ੲ). ਵਿੱਚ ਦੇਖੋ।
ਨੋਟ 6(ੳ). - ਉਦਾਹਰਨਾਂ:
- ਗੁਰ ਪ੍ਰਸਾਦਿ: ਗੁਰੂ ਦੀ ਕਿਰਪਾ ਨਾਲ। ਗੁਰ ਨਾਉਂ ਹੈ ਅਤੇ ਮੁਕਤਾ-ਅੰਤ ਹੈ ਪਰ ਇਸ ਨਾਲ ਲੁਪਤ ਸੰਬੰਧ ਸੂਚਕ ਪਿਛੇਤਰ ' ਦੀ ' ਲੱਗਾ ਹੈ, ਇਸ ਲਈ ' ਗੁਰ ' ਸੰਬੰਧੀ ਹੈ ਅਤੇ ' ਦੀ ' ਲੁਪਤ ਸੰਬੰਧਕ ਜਾਂ ਸੰਬੰਧਕੀ ਚਿੰਨ ਹੈ।
- ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥ (ਪੰਨਾ 927)
ਇਸ ਪੰਗਤੀ ਵਿੱਚ ਸਰਣਿ: ਸ਼ਰਨ ਵਿੱਚ, ਆਸਰੇ ਵਿੱਚ; ਸੰਤ : ਸ਼ਬਦ ਪ੍ਰਮਾਤਮਾ ਲਈ ਹੈ ਜਦੋਂ ਕਿ ਪ੍ਰਮਾਤਮਾ ਇਕ ਹੈ, ਨਾਉਂ ਹੈ ਅਤੇ ਪੁਲਿੰਗ ਵੀ ਹੈ। ਪਰੰਤੂ ਸੰਬੰਧੀ ਹੋਣ ਕਰਕੇ, ਸੰਤ ਮੁਕਤਾ ਅੰਤ ਹੈ ।
' ਸੰਤ ਸਰਣਿ ' ਦੇ ਅਰਥ ਹੋਣਗੇ ' ਸੰਤ (ਪ੍ਰਮਾਤਮਾ )' ਦੀ ਸ਼ਰਨ ਵਿੱਚ ।
ਇਥੇ ' ਦੀ ' ਸ਼ਬਦ ਸੰਬੰਧਕ (ਜਾਂ ਸੰਬੰਧ-ਸੂਚਕ ਪਿਛੇਤਰ), ਕਾਰਕ-ਰੂਪ ਚਿੰਨ੍ਹ ਹੈ।
ਪੰਗਤੀ ਦੇ ਅਰਥ ਹਨ:- ਹੇ ਸਜਨ, ਉਸ ਅਨੰਤ ਸੁਆਮੀ ਨੂੰ ਸਦਾ ਯਾਦ ਰੱਖਦੇ ਹੋਏ, ਪ੍ਰਮਾਤਮਾ ਦੀ ਸ਼ਰਨ, ਭਾਵ ਆਸਰੇ (ਭਾਵ, ਗੁਰਬਾਣੀ ਦੀ ਸਿਖਿਆ ਦੇ ਆਸਰੇ) ਵਿੱਚ ਆਏ ਰਹੋ।
ਇਸੇ ਤਰ੍ਹਾਂ ਹੇਠ ਦਿੱਤੀਆਂ ਪੰਗਤੀਆਂ ਦਾ ਗੁਰਬਾਣੀ ਦੇ ਲਗ ਮਾਤਰੀ ਨਿਯਮਾਂ ਅਨੁਸਾਰ ਅਧਿਐਨ ਕਰੋ?
- ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ ॥
- ਨਾਮੁ ਪਦਾਰਥੁ ਅਮਰੁ ਹੈ ਹਿਰਦੈ ਮੰਨਿ ਵਸਾਏ ॥
- ਗੁਰ ਸੇਵਾ ਸਦਾ ਸੁਖੁ ਹੈ ਜਿਸ ਨੋ ਹੁਕਮੁ ਮਨਾਏ ॥੭॥ (ਪੰਨਾ ੧੧੦੧)
- ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥ ਸ਼ੁਧ ਉਚਾਰਨ ਲਈ : ਏ ਮਨ ਜੈਸਾ ਸੇਵਹਿਂ ਤੈਸਾ ਹੋਵਹਿਂ ਤੇਹੇ ਕਰਮ ਕਮਾਇਂ ॥ ' ਕਰਮ ' ਬਹੁ-ਵਚਨ ਹੈ ਇਸ ਲਈ ਉਚਾਰਨ ' ਕਮਾਇਂ ' ਦਾ ਬਿੰਦੀ ਸਹਿਤ ਹੈ ।
- ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥
- ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥ (ਪੰਨਾ ੭੫੫)
-
- ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥
- ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥ (ਪੰਨਾ ੭੫੬) ਪਇਐ ਕਿਰਤਿ ਕਮਾਵਣਾ = ਇਸੇ ਜਨਮ ਵਿੱਚ ਪਹਿਲਾਂ ਕੀਤੀ ਹੋਈ ਕਮਾਈ (ਜਾਂ ਕਰਮਾਂ)ਰਾਹੀਂ ਬਣੇ ਮਨ ਦੇ ਸੰਸਕਾਰ; ' ਪਇਐ ' ਨੂੰ ਅੰਤ ਵਿੱਚ ਬਿੰਦੀ ਲਗਾ ਕੇ ' ਪਇਐਂ ' ਉਚਾਰਨ ਕਰਨਾ ਹੈ।
- ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥
- ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥ (ਪੰਨਾ ੫੯੩)
-
- ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥
- ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥ (ਪੰਨਾ ੫੯੪); ਟੀਕੇ ਵਿੱਚ, ਪੰਨਾ ੭੫੬ ਅਤੇ ਪੰਨਾ ੫੯੪ ਦੀਆਂ ਪੰਗਤੀਆਂ ਦੇ ਅਰਥਾਂ ਵਿੱਚ ਭੇਦ ਨੋਟ ਕਰੋ!
- ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥
- ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥
- ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥ (ਪੰਨਾ ੫੯੪)
- ਇਨ੍ਹਾਂ ਉਪਰਲੀਆਂ ਪੰਗਤੀਆਂ ਵਿੱਚ ਅਤੇ ' ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
' ਦੇ ਅਰਥਾਂ ਵਿੱਚ ਦੱਸੋ ਕੀ ਸਾਂਝ ਹੈ?
- ਨੋਟ 6(ਅ).: ਜਦੋਂ ਸੰਬੰਧਕ ‘ਨੂੰ’ ਦੇ ਵਾਚਕ ਨਾਉਂ, ਜਿਸ ਉੱਤੇ ਕੋਈ ਕਿਰਿਆ ਨਾਂ ਕੀਤੀ ਜਾਣੀ ਹੋਵੇ ਤਾਂ ਉਹ ਨਾਉਂ ਮੁਕਤਾ-ਅੰਤ ਹੁੰਦਾ ਹੈ, ਜਿਵੇਂ : ਉਦਾਹਰਨ
- ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥ (ਪੰਨਾ 277); ਭਾਵ:- ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਉਹ ਪ੍ਰਾਣੀ ਨੂੰ ਸਵਾਸਾਂ ਦੇ ਬਗੈਰ ਵੀ ਰਖ ਲੈਂਦਾ ਹੈ।
ਊਪਰਲੀ ਪੰਗਤੀ ਵਿੱਚ ' ਪ੍ਰਭ ' ਦੇ ਨਾਲ ਲੁਪਤ ਸੰਬੰਧਕ ' ਨੂੰ' ਲੱਗਾ ਹੈ। ਪ੍ਰਭ ਨਾਉਂ ਹੈ ਅਤੇ ਪ੍ਰਭ ਉਤੇ ਕੋਈ ਕਿਰਿਆ ਨਹੀ ਕੀਤੀ ਜਾਣੀ, ਭਾਵ ' ਪ੍ਰਭ ' ਕਰਮ-ਕਾਰਕ ਨਹੀ ਹੈ, ਅਤੇ ' ਪ੍ਰਭ ' ਦੇ ਨਾਲ ਲੁਪਤ ਸੰਬੰਧਕ ' ਨੂੰ' ਲੱਗਾ ਹੋਣ ਕਰਕੇ, ' ਪ੍ਰਭ ' ਮੁਕਤਾ ਅੰਤ ਹੈ।
- ਨੋਟ 6(ੲ).: ਜਦੋਂ ਸੰਬੰਧਕੀ ਚਿੰਨ ‘ਨੂੰ’ ਦੇ ਵਾਚਕ ਨਾਉਂ, ਜਿਸ ਉੱਤੇ ਕੋਈ ਕਿਰਿਆ ਕੀਤੀ ਜਾਣੀ ਆਉਂਦੀ ਹੈ, (ਭਾਵ ਨਾਉਂ ਕਰਮ-ਕਾਰਕ ਹੋਵੇ) ਤਾਂ ਉਹ ਨਾਉਂ ਮੁਕਤਾ-ਅੰਤ ਨਹੀਂ ਹੁੰਦਾ ਹੈ , ਜਿਵੇਂ:
- ਨਾਮੁ ਨ ਜਪਹਿ ਤੇ ਆਤਮ ਘਾਤੀ॥ (ਪੰਨਾ 188); ਨਾਮੁ =ਕਰਮ-ਕਾਰਕ ਹੈ; ਨਾਮ ਨੂੰ ; ਜੋ ਆਤਮਕ ਜੀਵਨ ਦੇਣ ਵਾਲੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਦੇ. ਉਹ ਆਤਮ ਘਾਤੀ ਹਨ, ਆਤਮਕ ਜੀਵਨ ਦੇ ਘਾਤਕ ਹਨ।
- ਨਾਮੁ ਜਪਹੁ ਮੇਰੇ ਸਾਜਨ ਸੈਨਾ॥ (ਪੰਨਾ 366); ਨਾਮੁ = ਕਰਮ-ਕਾਰਕ ਹੈ; ਨਾਮ ਨੂੰ ; ਹੇ ਮੇਰੇ ਸਜਨੋ ਅਤੇ ਸੰਬੰਧੀਓ, ਨਾਮ ਨੂੰ ਜਪੋ, ਆਤਮਕ ਜੀਵਨ ਦੇਣ ਵਾਲੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰੋ।
- ਅੰਮ੍ਰਿਤੁ ਰਸਨਾ ਪੀਉ ਪਿਆਰੀ॥ (ਪੰਨਾ 180); ਅੰਮ੍ਰਿਤੁ = ਅੰਮ੍ਰਿਤ ਨੂੰ ; ਹੇ ਪਿਆਰੀ ਰਸਨਾ,ਅੰਮ੍ਰਿਤ ਨੂੰ ਪੀ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ ਪੀ, ਆਤਮਕ ਜੀਵਨ ਦੇਣ ਵਾਲੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ।
- ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥(ਪੰਨਾ ੮੩੪);ਨਾਮੁ = ਕਰਮ-ਕਾਰਕ ਹੈ; ਨਾਮੁ ਜਪਹੁ= ਨਾਮ ਨੂੰ ਜਪੋ; ਨਾਮੁ ਦ੍ਰਿੜਈਆ = ਨਾਮ ਨੂੰ ਦ੍ਰਿੜ ਕਰਨਾ ਹੀ ਸਿਮ੍ਰਿਤੀਆਂ ਅਤੇ ਸਾਸਤ੍ਰਾਂ ਦਾ ਉਪਦੇਸ਼ ਹੈ।
ਸੰਬੋਧਨੀ-ਨਾਂਵ ਜਾਂ ਵਿਸਮਿਕ-ਨਾਂਵ:- ਉਹ ਨਾਂਵ ਹਨ ਜਿਨ੍ਹਾਂ ਤੋਂ ਪਹਿਲਾਂ ‘ਹੇ’ ਪਦ ਦੀ ਵਰਤੋਂ ਹੁੰਦੀ ਹੈ; ਜਿਵੇਂ:- ਹੇ ਭਾਈ!, ਹੇ ਸਤਿਗੁਰੂ ਜੀ!, ਹੇ ਗੁਰੂ ਜੀ! , ਹੇ ਨਾਨਕ !, ਆਦਿ ਸਭ ਸੰਬੋਧਨੀ-ਨਾਂਵ (ਵਿਸਮਿਕ-ਨਾਂਵ ) ਹਨ ।
- ਨਿਯਮ 8. ਸੰਬੋਧਨੀ-ਨਾਂਵ ਜਾਂ ਵਿਸਮਿਕ-ਨਾਂਵ ਜੋ ਪੁਲਿੰਗ ਹੁੰਦੇ ਹਨ, ਉਹ ਸਦਾ ਮੁਕਤਾ-ਅੰਤ ਹੁੰਦੇ ਹਨ, ਭਾਵ ਪੁਲਿੰਗ ਅਤੇ ਸੰਬੋਧਨੀ ਨਾਉਂ (ਵਿਸਮਿਕ-ਨਾਉਂ ) ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਹੁੰਦਾ; ਜਿਵੇਂ :-
- ਮਨ ਏਕੁ ਨ ਚੇਤਸਿ ਮੂੜ ਮਨਾ॥ (ਪੰਨਾ ੧੨ )= ਮਨ ! ਏਕੁ ਨ ਚੇਤਸਿ, ਮੂੜ ਮਨਾ !॥ ਇਸ ਵਿੱਚ ' ਮਨ ' ਪੁਲਿੰਗ ਹੈ ਅਤੇ ਮੁਕਤਾ ਅੰਤ ਵੀ ਹੈ, ਪਰ ਬਹੁ-ਵਚਨ ਨਹੀ ਕਿਉਂਕਿ ਇਥੇ ਮਨ ਨੂੰ ਸੰਬੋਧਨ ਕਰਕੇ ਕਿਹਾ ਗਿਆ ਹੈ ਕਿ ਹੇ ਮਨ! ਤੂੰ ਇਕ ਪਰਮਾਤਮਾ ਨੂੰ ਨਹੀਂ ਯਾਦ ਕਰਦਾ। ਫਿਰ ' ਮੂੜ ਮਨਾ ' ਵੀ ਸੰਬੋਧਨ ਰੂਪ ਵਿੱਚ ਹੈ ਪਰ ਇਥੇ ' ਮਨਾ ' ਕੰਨਾ-ਅੰਤ, ਇਕ-ਵਚਨ ਹੈ ।
- ਹਰਿ ਕੇ ਜਨ ! ਸਤਿਗੁਰ ! ਸਤਪੁਰਖਾ! ਬਿਨਉ ਕਰਉ ! ਗੁਰ ਪਾਸਿ ॥ ਹਮ ਕੀਰੇ ਕਿਰਮ! ਸਤਿਗੁਰ ! ਸਰਣਾਈ ! ਕਰਿ ਦਇਆ ! ਨਾਮੁ ਪਰਗਾਸਿ ॥੧॥
ਹਰਿ ਕੇ ਜਨ—ਹੇ ਹਰੀ ਦੇ ਸੇਵਕ ! ਸਤਿਗੁਰੂ—ਹੇ ਸਤਿਗੁਰ ! ਸਤ ਪੁਰਖਾ—ਹੇ ਮਹਾ ਪੁਰਖ ਗੁਰੂ ! ਬਿਨਉ—{ਵਿਨਯ} ਬੇਨਤੀ । ਕਰਉ—ਕਰਉਂ, ਮੈਂ ਕਰਦਾ ਹਾਂ । ਗੁਰ ਪਾਸਿ—ਹੇ ਗੁਰੂ ! ਤੇਰੇ ਪਾਸ । ਸਤਿਗੁਰ ਸਰਣਾਈ—ਹੇ ਗੁਰੂ ! ਤੇਰੀ ਸਰਨ । ਕੀਰੇ ਕਿਰਮ—ਨਿਮਾਣੇ ਦੀਨ ਜੀਵ । ਪਰਗਾਸਿ—ਪਰਗਟ ਕਰ, ਚਾਨਣ ਕਰ ।੧।
-
ਮੇਰੇ ਮੀਤ ਗੁਰਦੇਵ! ਮੋ ਕਉ ! ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥
ਮੋ ਕਉ—ਮੈਨੂੰ, ਮੇਰੇ ਅੰਦਰ । ਮੀਤ—ਹੇ ਮਿੱਤਰ ! ਗੁਰਮਤਿ—ਗੁਰੂ ਦੀ ਮਤਿ ਦੀ ਰਾਹੀਂ (ਮਿਲਿਆ ਹੋਇਆ)। ਪ੍ਰਾਨ ਸਖਾਈ—ਜਿੰਦ ਦਾ ਸਾਥੀ । ਕੀਰਤਿ—ਸੋਭਾ, ਸਿਫ਼ਤਿ-ਸਾਲਾਹ। ਰਹਰਾਸਿ—ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ ।੧।ਰਹਾਉ।
- ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ (ਪੰਨਾ ੧੬੮); ' ਹੇ ਮੇਰੇ ਰਾਮ ' ਸੰਬੋਧਨ (ਵਿਸਮਿਕ) ਰੂਪ ਵਿੱਚ ਵਰਤਿਆ ਹੈ, ਇਸੇ ਲਈ ਰਾਮ ਮੁਕਤਾ-ਅੰਤ ਹੈ। ਹੇ ਮੇਰੇ ਰਾਮ ! ਅਸੀਂ ਹਰਿ ਪ੍ਰਭੂ ਦੇ ਅੰਝਾਣ ਬੱਚੇ ਹਾਂ।
- ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥ ' ਏ ਮਨ ' ਸੰਬੋਧਨ (ਵਿਸਮਿਕ) ਰੂਪ ਵਿੱਚ ਵਰਤਿਆ ਹੈ, ਇਸੇ ਲਈ ਮਨ ਮੁਕਤਾ-ਅੰਤ ਹੈ। ਏ ਮਨ!, ਜੈਸਾ ਕੋਈ ਸੇਵੇ, ਤੈਸਾ ਹੀ ਉਸਦਾ ਮਨ ਬਣ ਜਾਂਦਾ ਹੈ ਅਤੇ ਉਸੇ ਅਸਰ ਨੂੰ ਕਬੂਲਦਾ ਹੋਇਆ ਕਰਮ ਵੀ ਉਸੇ ਅਨੁਸਾਰ ਕਰਦਾ ਹੈ। ' ਤੇਹੇ ਕਰਮ ' ਬਹੁ-ਵਚਨ ਸ਼ਬਦ ਹਨ ਅਤੇ ' ਕਮਾਇ ' ਦਾ ਉਚਾਰਨ ' ਕਮਾਇਂ ' ਬਹੁ-ਵਚਨ ਰੂਪ ਕਿਰਿਆ ਹੋਣ ਕਰਕੇ ਬਿੰਦੀ ਸਹਿਤ ਕਰਨਾ ਹੈ।
ਸ਼ੁੱਧ ਉਚਾਰਨ ਲਈ ਇਸ ਪੰਗਤੀ ਨੂੰ " ਏ ਮਨ ਜੈਸਾ ਸੇੁੱਵਹਿਂ ਤੈਸਾ ਹੋਵਹਿਂ ਤੇਹੇ ਕਰਮ ਕਮਾਇਂ ॥ " ਕੁਝ ਸ਼ਬਦਾਂ ਦੇ ਅਖੀਰ ਵਿੱਚ ' ਬਿੰਦੀ ' ਲਗਾਣੀ ਹੈ।
ਇਨ੍ਹਾਂ ਪੰਗਤੀਆਂ ਵਿੱਚ, ਮਨ ਇਕ-ਵਚਨ ਹੈ ਅਤੇ ਪੁਲਿੰਗ ਹੈ, ਪ੍ਰੰਤੂ ਸੰਬੋਧਨ ਰੂਪ ਵਿੱਚ ਵਰਤਿਆ ਹੋਣ ਕਰਕੇ, ' ਮਨ ' ਮੁਕਤਾ-ਅੰਤ ਹੈ।
- ਸੰਬੋਧਨ (ਜਾਂ ਵਿਸਮੀ ) ਰੂਪ ਵਿੱਚ ਵਰਤੇ , ਮੁਕਤਾ-ਅੰਤ, ਪੁਲਿੰਗ, ਨਾਂਵ ਜਾਂ ਪੜਨਾਂਵ ਇਕ-ਵਚਨ ਹੁੰਦੇ ਹਨ;, ਜਿਵੇਂ:
- ਨਾਨਕ - ਨਾਨਕ ਕਥਨਾ ਕਰੜਾ ਸਾਰੁ ॥੩੭॥(ਪੰਨਾ ੮)); ਅਤੇ
- ਗੁਰਾ - ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ (ਪੰਨਾ ੨)
- ਏ ਮਨ - ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥(ਪੰਨਾ ੭੫੫), ਆਦਿ।
ਸ਼ੁੱਧ ਉਚਾਰਨ ਲਈ ਇਸ ਪੰਗਤੀ ਨੂੰ
- ਏ ਮਨ - ਏ ਮਨ ਜੈਸਾ ਸੇਵਹਿਂ ਤੈਸਾ ਹੋਵਹਿਂ ਤੇਹੇ ਕਰਮ ਕਮਾਇਂ ॥(ਪੰਨਾ ੭੫੫), ਆਦਿ।
(1) ਗੁਰਬਾਣੀ ਦੇ ਲਗ ਮਾਤਰੀ ਨਿਯਮਾਂ ਦੀਆਂ ਕੁਝ ਉਦਾਹਰਨਾਂ:-
ਗੁਰਬਾਣੀ ਦੀਆਂ ਪੰਗਤੀਆਂ । |
ਨਿਯਮ ਨੰ |
ਅਰਥ / Translation |
ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਵਿਆਖਿਆ |
ਸਚੁ ਸਾਹੁ ਹਮਾਰਾ ਤੂੰ ਧਣੀ , ਸਭੁ ਜਗਤੁ ਵਣਜਾਰਾ, ਰਾਮ ਰਾਜੇ॥ (ਪੰਨਾ 449) |
ਨਿਯਮ 1 , 2 , 8 |
ਸਚੁ = ਸਦਾ ਥਿਰ ਰਹਿਣ ਵਾਲਾ ; ਸਾਹੁ = ਸ਼ਾਹ, ਸ਼ਾਹੂਕਾਰ; ਰਾਮ ਰਾਜੇ = ਹੇ ਰਾਮ ਰਾਜੇ!, ਹੇ ਸਰਬ ਵਿਆਪਕ ਪ੍ਰਭੂ! |
ਸਾਹੁ ਅਤੇ ਜਗਤੁ ਪੁਲਿੰਗ, ਇਕ -ਵਚਨ, ਨਾਂਵ ਹਨ ਜਦੋਂ ਕਿ ਸਚੁ ( ਸਾਹੁ ਅਤੇ ਜਗਤੁ ) ਨਾਵਾਂ ਦਾ ਵਿਸ਼ੇਸ਼ਣ ਹੈ ਅਤੇ ਰਾਮ ਰਾਜੇ, ਪ੍ਰਮਾਤਮਾਂ ਦਾ ਸੰਬੋਧਨੀ ਰੂਪ ਹੈ। |
ਅਮੁਲੁ ਧਰਮੁ, ਅਮੁਲੁ ਦੀਬਾਣੁ॥ ਅਮੁਲੁ ਤੁਲੁ , ਅਮੁਲੁ ਪਰਵਾਣੁ॥ ਅਮੁਲੁ ਕਰਮੁ , ਅਮੁਲੁ ਫੁਰਮਾਣੁ ॥ (ਪੰਨਾ 5) |
ਨਿਯਮ 1 , 2 |
ਅਮੁਲੁ=ਜਿਸਦਾ ਕੋਈ ਮੁੱਲ ਨਹੀ ਪੈ ਸਕਦਾ, ਬਹੁ-ਮੁੱਲਾ; ਧਰਮੁ=ਨਿਯਮ; ਦੀਬਾਣੁ= ਕਾਨੂੰਨ,ਕਚਹਿਰੀ,ਦਰਬਾਰ; ਫੁਰਮਾਣੁ= ਹੁਕਮ। |
ਇਨ੍ਹਾਂ ਪੰਗਤੀਆਂ ਵਿੱਚ, ਧਰਮੁ, ਦੀਬਾਣੁ , ਤੁਲੁ, ਪਰਵਾਣੁ, ਕਰਮੁ, ਫੁਰਮਾਣੁ, ਇਕ-ਵਚਨ, ਪੁਲਿੰਗ ਨਾਉਂ ਹਨ। ਇਸੇ ਕਰਕੇ ਇਨ੍ਹਾਂ ਸਭ ਦੇ ਅਖੀਰਲੇ ਅੱਖਰ ਨੂੰ ਔਂਕੜ ਲਗੀ ਹੈ ਅਤੇ ਸ਼ਬਦ ' ਅਮੁਲੁ ' ਜੋ ਇਨ੍ਹਾਂ ਦਾ ਵਿਸ਼ੇਸ਼ਣ ਹੈ, ਇਸ ਨੂੰ ਵੀ ਔਂਕੜ ਲਗੀ ਹੈ। |
ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥1॥ (ਪੰਨਾ 1) |
ਨਿਯਮ 1, 8 |
ਆਦਿ = ਵਕਤ ਦੇ ਆਰੰਭ ਤੋਂ ਵੀ ਪਹਿਲਾਂ ਦਾ; ਸਚੁ = ਸਦਾ ਥਿਰ ਰਹਿਣ ਵਾਲਾ, ਹੋਂਦ ਵਾਲਾ ; ਜੁਗਾਦਿ = ਜੁਗਾਂ ਦੇ ਮੁੱਢ ਤੋਂ ;ਨਾਨਕ = ਹੇ ਨਾਨਕ ! |
ਇਨ੍ਹਾਂ ਪੰਗਤੀਆਂ ਵਿੱਚ, ' ਸਚੁ ' ਇਕ-ਵਚਨ, ਪੁਲਿੰਗ ਨਾਉਂ ਹੈ ( ਅਤੇ ਵਿਸ਼ੇਸ਼ਣ ਵੀ ਹੈ)। ਇਸੇ ਕਰਕੇ ਇਸਦੇ ਅਖੀਰਲੇ ਅੱਖਰ ਨੂੰ ਔਂਕੜ ਲਗੀ ਹੈ। ਨਾਨਕ ਸੰਬੋਧਨੀ ਨਾਉਂ ਹੈ ਅਤੇ ਇਸੇ ਲਈ ਨਾਨਕ ਮੁਕਤਾ-ਅੰਤ ਹੈ । |
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ (ਪੰਨਾ 1) |
ਨਿਯਮ 1 , 3 |
ਤਾਣੁ = ਜ਼ੋਰ ; |
ਇਨ੍ਹਾਂ ਪੰਗਤੀਆਂ ਵਿੱਚ, ' ਤਾਣੁ ' ਇਕ-ਵਚਨ, ਪੁਲਿੰਗ ਨਾਉਂ ਹੈ। ਇਸੇ ਕਰਕੇ ਇਸਦੇ ਅਖੀਰਲੇ ਅੱਖਰ ਨੂੰ ਔਂਕੜ ਲਗੀ ਹੈ।ਗਾਵੈ ਕਿਰਿਆ ਹੈ ਜਦੋਂ ਕਿ, ਕੋ ਅਤੇ ਕਿਸੈ ਅੱਨ-ਪੁਰਖ, ਬਹੁ-ਵਚਨ ਪੜਨਾਂਵ ਹਨ। |
ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿਂ, ਲੇਖੇ ਆਵਹਿਂ ਭਾਗ ॥ ਆਦੇਸੁ, ਤਿਸੈ ਆਦੇਸੁ॥ (ਪੰਨਾ 6–7)
ਅਭਿਆਸ:-
- ਨਿਯਮ 5. ਇਸਤਰੀ-ਲਿੰਗ ਨਾਉਂ ਦੇ ਵਿਸ਼ੇਸ਼ਣ ਆਮ ਕਰਕੇ ਮੁਕਤਾ-ਅੰਤ ਹੁੰਦੇ ਹਨ।
- ਨੋਟ 7. ਨਾਉਂ ਦਾ ਵਿਸ਼ੇਸ਼ਣ ਰੂਪ ਵੀ ਨਾਉਂ ਦੀ ਬਣਤਰ ਅਨੁਸਾਰ ਹੀ ਹੁੰਦਾ ਹੈ।
- ਨਿਯਮ 6. ਬਹੁ-ਵਚਨ ਨਾਉਂ ਦਾ ਵਿਸ਼ੇਸ਼ਣ ਵੀ ਬਹੁ-ਵਚਨ ਹੁੰਦਾ ਹੈ।
- ਨਿਯਮ 7 (ੳ). ਸੰਬੰਧਕ : ਜਿਨ੍ਹਾਂ ਨਾਵਾਂ ਵਿੱਚ ਸੰਬੰਧਕ ਲੁਪਤ ਹੁੰਦਾ ਹੈ, ਉਹ ਮੁਕਤਾ-ਅੰਤ ਹੁੰਦੇ ਹਨ।
p>
- ਨਿਯਮ 7 (ਅ). ਜਦੋਂ ਸਬੰਧਕ ਸ਼ਬਦ ‘ਨੂੰ’ ਦੇ ਵਾਚਕ ਨਾਉਂ ਉੱਤੇ ਜੇ ਕਿਸੇ ਕਰਮ ਦਾ ਕੀਤੇ ਜਾਣਾ ਨਾ ਆਉਂਦਾ (Not Involved) ਹੋਵੇ ਤਾਂ ਨਾਉਂ-ਮੁਕਤਾ-ਅੰਤ ਹੁੰਦਾ ਹੈ ।
p>
- ਨਿਯਮ 7 (ੲ). ਪਰੰਤੂ ਜਿੱਥੇ ਨਾਉਂ ਉੱਤੇ ਕੋਈ ਕਿਰਿਆ ਕੀਤੀ ਜਾਣੀ ਆਉਂਦੀ (Involved) ਹੈ ( ਭਾਵ, ਨਾਉਂ ਕਰਮ-ਕਾਰਕ ਹੋਵੇ) ਉੱਥੇ ਇਕ-ਵਚਨ ਨਾਉਂ ਨੂੰ ਔਂਕੜ ਆਉਂਦੀ ਹੈ।
- ਨਿਯਮ 8. ਸੰਬੋਧਨੀ-ਨਾਂਵ, ਭਾਵ ਅਜਿਹੇ ਨਾਂਵ ਜਿਨ੍ਹਾਂ ਤੋਂ ਪਹਿਲਾਂ ‘ਹੇ’ ਪਦ ਦੀ ਵਰਤੋਂ ਹੁੰਦੀ ਹੈ।
ਸੰਬੋਧਨ ਰੂਪ ਦੀਆਂ ਉਦਾਹਰਨਾਂ:-
- ਮਨ ਕਹਾ ਲੁਭਾਈਐ ਆਨ ਕਉ॥ (ਪੰਨਾ 1208) ਹੇ ਮਨ!
- ਗੁਰ ਤਾਰਿ ਤਾਰਣਹਾਰਿਆ॥ (ਪੰਨਾ 878) ਹੇ ਗੁਰ !
- ਕਾਮ ( ਗਿ੍ਹਸਤ), ਕ੍ਰੋਧ (ਬੀਰ ਰਸ), ਲੋਭ (ਰਬ ਦਾ ਪਿਆਰ:- ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ ॥( ਪੰਨਾ ੧੩ ), ਮੋਹ (ਪ੍ਰੇਮ ਹੈ।), ਅਹੰਕਾਰ (ਨਾ ਹੋਵੇ ਤਾਂ ਅੱਗੇ ਕੌਣ ਵਧੇਗਾ)। ਭਾਵ: ਇਨ੍ਹਾਂ ਸਾਰਿਆਂ ਦੀ ਲੋੜ ਹੈ, ਪ੍ਰੰਤੂ ਇਹਨਾਂ ਨੂੰ ਕਿਸੇ ਨੇਮ ਵਿੱਚ ਰਹਿ ਕੇ ਵਰਤਿਆ ਜਾਵੇ।
- ਨਿਯਮ . ਗੁਰੂ ਅਤੇ ਅਕਾਲ-ਪੁਰਖ ਦੇ ਵਾਚਕ ਸ਼ਬਦ ਵੀ ਕਿਧਰੇ-ਕਿਧਰੇ ਮੁਕਤਾ-ਅੰਤ ਵਰਤੇ ਗਏ ਮਿਲਦੇ ਹਨ। ਅਜਿਹੇ ਸ਼ਬਦਾਂ ਦੀ ਮੁਕਤਾ-ਅੰਤ, ਭਾਵ ਬਹੁ-ਵਚਨੀ ਰੂਪ ਵਿੱਚ ਵਰਤੋਂ ਆਦਰ-ਸਤਿਕਾਰ ਵਿੱਚ ਹੀ ਹੋਈ ਹੈ। ਅਜਿਹੇ ਸ਼ਬਦ ਸਤਿਕਾਰ ਵਿੱਚ ਵਰਤੇ ਮੁਕਤਾ-ਅੰਤ ਸ਼ਬਦ ਹਨ।
ਨੋਟ 9. : ਸਤਿਕਾਰ ਵਿੱਚ ਵਰਤੇ ਸ਼ਬਦਾਂ ਦੀ ਪਛਾਣ ਉਸ ਪੰਗਤੀ ਵਿੱਚ, ਉਨ੍ਹਾਂ ਨਾਲ ਸੰਬੰਧਿਤ ਵਿਸ਼ੇਸ਼ਣ, ਪੜਨਾਂਵ ਜਾਂ ਕਿਰਿਆ ਤੋਂ ਹੋ ਸਕਦੀ ਹੈ; ਜਿਵੇਂ:-
- ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ॥ (ਪੰਨਾ 818) " ਸੁਪ੍ਰਸੰਨ ਭਏ " ਪੁਲਿੰਗ ਰੂਪ ਵਿਸ਼ੇਸ਼ਣ ਹੈ; ਪਾਉ = ਪਾਉਂ ਪੜ੍ਹਨਾ ਹੈ, ਕਿਉਕਿ ਇਹ ਉਤਮ-ਪੁਰਖ ਦੀ ਕਿਰਿਆ ਹੈ।
- ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ॥ (ਪੰਨਾ 814) " ਗੁਰ ਭਏ " ਗੁਰੂ ਦਾ ਆਦਰ-ਵਾਚਕ ਬਹੁ-ਵਚਨ ਰੂਪ ਹੈ। " ਅੰਮ੍ਰਿਤ = ਅੰਮ੍ਰਿਤ ਦਾ " ਸੰਬੰਧੀ ਹੈ ਜਿਸ ਵਿੱਚ " ਸ਼ਬਦ 'ਦਾ ' ਲੁਪਤ ਸੰਬੰਧਕ ਹੈ ਅਤੇ " ਨਾਮੁ ਜਲੁ " ਨਾਲ ਸੰਬੰਧ ਜੋੜਦਾ (ਸੰਬੰਧੀਮਾਨ) ਹੈ ।
ਕਰਤਾ-ਕਾਰਕ, ਕਰਮ-ਕਾਰਕ, ਕਰਣ-ਕਾਰਕ, ਸੰਬੰਧ-ਕਾਰਕ, ਸੰਬੋਧਨ-ਕਾਰਕ, ਸੰਪਰਦਾਨ-ਕਾਰਕ, ਅਧਿਕਰਨ-ਕਾਰਕ, ਅਪਾਦਾਨ-ਕਾਰਕ ਦੀਆਂ ਉਦਾਹਰਨਾਂ:
ਕਰਤਾ ਕਾਰਕ ਦੀ ਪ੍ਰੀਭਾਸ਼ਾ
- ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥
- ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥੩॥ (ਪੰਨਾ 999)
ਓਹੈ - ਕਰਤਾ ਕਾਰਕ, ਇਕ ਵਚਨ, ਪੜਨਾਂਵ, ਪੁਲਿੰਗ ਹੈ:
- ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ॥ (ਪੰਨਾ 492)
ਅਵਰੁ: ਕਰਤਾ ਕਾਰਕ , ਇਕ-ਵਚਨ, ਪੁਲਿੰਗ ਪੜਨਾਂਵ:
- ਤੁਧੁ ਬਿਨੁ ਦੂਜਾ ਅਵਰੁ ਨ ਕੋਇ॥ (ਪੰਨਾ 12); ਹੇ ਪ੍ਰਭੂ !) ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ । ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ ।
- ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ (ਪੰਨਾ 14); ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ।1।ਰਹਾਉ।
- ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ॥ (ਪੰਨਾ 27); ਹੇ ਮੇਰੇ ਰਾਮ ! ਪ੍ਰਭੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ । ਪ੍ਰਭੂ ਹੀ ਮੈਨੂੰ ਆਸਰਾ ਦੇਣ ਵਾਲਾ ਹੈ।
- ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ॥ ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥(ਪੰਨਾ 44); ਹੇ (ਮੇਰੇ) ਮਨ ! ਉਸ ਪਰਮਾਤਮਾ ਦੀ ਸ਼ਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱਕਾ ਹੀ ਪੋਹ ਨਹੀਂ ਸਕਦਾ ।
- ਭਾਈ ਰੇ ਅਵਰੁ ਨਾਹੀ ਮੈ ਥਾਉ॥ ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥1॥ ਰਹਾਉ ॥ (ਪੰਨਾ 58);ਹੇ ਭਾਈ ! ਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ । (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ ।1।ਰਹਾਉ।
ਕਰਮ ਕਾਰਕ ਦੀ ਪ੍ਰੀਭਾਸ਼ਾ
ਓਹੇ – ਇਕ ਵਚਨ, ਕਰਮ ਕਾਰਕ, ਪੜਨਾਂਵ:
- ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ॥(ਪੰਨਾ 1231); ਇਸ ਪੰਗਤੀ ਵਿੱਚ ' ਸਿਮਰਿ ਓਹੇ ', ਭਾਵ ( ਓਹੇ ) ਪ੍ਰਮਾਤਮਾਂ ਨੂੰ ਯਾਦ ਕਰਨ ਦੀ ਗਲ ਕੀਤੀ ਹੈ ਜਿਸ ਤੋਂ ਪਤਾ ਚਲਦਾ ਹੈ ਕਿ ' ਓਹੇ ' ਉਤੇ ਕੋਈ ਕੰਮ ( ਯਾਦ ਕਰਨਾ, ਸਿਮਰਨਾ ) ਕਰਨ ਦਾ ਉਦੇਸ਼ ਹੈ। ਇਸ ਲਈ ' ਓਹੇ ' ਕਰਮ-ਕਾਰਕ ਪੜਨਾਂਵ ਸ਼ਬਦ ਹੈ।
ਜਦੋਂ ਨਾਂਵ ਉੱਤੇ ਕੋਈ ਕਿਰਿਆ ਕੀਤੇ ਜਾਣ ਵਾਲੀ ਹੋਵੇ ਭਾਵ ਨਾਂਵ ਕਰਮ ਕਾਰਕ ਵਿੱਚ ਹੋਵੇ ਤਾਂ ਨਾਂਵ ਨੂੰ ਲੱਗੀ ਔਂਕੜ ਵਿੱਚ 'ਨੂੰ' ਸਬੰਧਕੀ-ਪਦ ਲੁਪਤ ਹੁੰਦਾ ਹੈ; ਜਿਵੇਂ :
- ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ॥ (ਪੰਨਾ ੬੫); ਸਤਿਗੁਰੂ ਦੀ ਸੇਵਾ ਰਾਹੀਂ ਗੁਣਾਂ ਦੇ ਜੋ ਖਜਾਨੇ ( ਪਰਮਾਤਮਾ ) ਨੂੰ ਪ੍ਰਾਪਤ ਕੀਤਾ ਹੈ, ਉਸ ਦੀ ਕੋਈ ਕੀਮਤ ਨਹੀਂ ਜਾਣੀ, ਉਸ ਨੂੰ ਭੁਲ ਜਾਂਦਾ ਹੈ।
- ਨਾਮੁ ਨ ਜਪਹਿ ਤੇ ਆਤਮ ਘਾਤੀ॥ (ਪੰਨਾ ੧੮੮); ਜਪਹਿ ਦਾ ਉਚਾਰਨ ਬਿੰਦੀ ਸਹਿਤ ਨਾਸਕੀ ਧੁਨੀ ਵਿੱਚ ' ਜਪਹਿਂ ' ਕਰਨਾ ਸ਼ੁਧ ਹੈ ।
ਜੋ ਪਰਮਾਤਮਾ ਦੇ ਨਾਮੁ ਨੂੰ (ਭਾਵ ਗੁਣਾਂ ਨੂੰ) ਯਾਦ ਕਰਕੇ, ਉਨ੍ਹਾਂ ਗੁਣਾਂ ਨੂੰ ਮੰਨਦੇ ਨਹੀਂ, ਉਹ ਆਤਮ ਘਾਤੀ ਹਨ; ਉਹ ਅਤਮਕ ਤੌਰ 'ਤੇ ਮਰ ਜਾਂਦੇ ਹਨ।
- ਨਾਮੁ ਜਪਹੁ ਮੇਰੇ ਸਾਜਨ ਸੈਨਾ॥ (ਪੰਨਾ ੩੬੬); ਮੇਰੇ ਸਜਨੋ, ਹੇ ਮਿਤਰੋ, ਪਰਮਾਤਮਾ ਦੇ ( ਨਾਮ ਨੂੰ ) ਗੁਣਾਂ ਨੂੰ ਯਾਦ ਰੱਖੋ, ਗੁਣਾਂ ਨੂੰ ਮੰਨੋ, ਗੁਣਾਂ ਅਨੁਸਾਰੀ ਜੀਵਨ ਜੀਉ।
- ਅੰਮ੍ਰਿਤੁ ਰਸਨਾ ਪੀਉ ਪਿਆਰੀ॥ (ਪੰਨਾ ੧੮੦); ਹੇ ਪਿਆਰੀ ਰਸਨਾ, ਅੰਮ੍ਰਿਤੁ ਨੂੰ , ਆਤਮਕ ਨਾਮ ਜਲ, ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨੂੰ ਪੀ।
ਓਹੁ – ਇਕ-ਵਚਨ, ਪੁਲਿੰਗ, ਪੜਨਾਂਵ, ਅਨ-ਪੁਰਖ :
- ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ (ਪੰਨਾ 4)
- ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਉਸ ਨੂੰ ਸਾਬੁਣ ਲਾ ਕੇ ਧੋ ਲਈਦਾ ਹੈ।
- ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ (ਪੰਨਾ 7); ਸ਼ੁੱਧ ਉਚਾਰਨ ਲਈ ' ਓਨਾਂ ' ਬਿੰਦੀ ਸਹਿਤ ਪੜ੍ਹਾਂਗੇ।
- ਬਾਬਾ ਮਾਇਆ ਰਚਨਾ ਧੋਹੁ॥
- ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ॥ (ਪੰਨਾ 15)
- ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ॥
- ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ॥ (ਪੰਨਾ 20); ਸ਼ੁੱਧ ਉਚਾਰਨ ਲਈ ' ਅਤੋਲਵਾਂ ' ਬਿੰਦੀ ਸਹਿਤ ਪੜ੍ਹਾਂਗੇ।
- ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ॥
- ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ॥ (ਪੰਨਾ 28)
ਓਹਾ = ਉਹ ਹੀ = ਇਕ-ਵਚਨ, ਪੁਲਿੰਗ, ਪੜਨਾਂਵ, ਕਿਰਿਆ ਵਿਸ਼ੇਸ਼ਣ
ਅਵਰਿ : ਬਹੁ ਵਚਨ, ਪੁਲਿੰਗ, ਪੜਨਾਂਵ :
- ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ॥ (ਪੰਨਾ 100)
- ਨਾਨਕ ਤਜੀਅਲੇ ਅਵਰਿ ਜੰਜਾਲ॥ (ਪੰਨਾ 190)
- ਅਵਰਿ ਉਪਾਵ ਸਭਿ ਮੀਤ ਬਿਸਾਰਹੁ॥ (ਪੰਨਾ 288)
- ਅਵਰਿ ਨਿਰਾਫਲ ਕਾਮਾ॥ (ਪੰਨਾ 728)
- ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ॥ (ਪੰਨਾ 954)
ਅਵਰਹ - ਸੰਪਰਦਾਨ-ਕਾਰਕ , ਬਹੁ-ਵਚਨ, ਪੜਨਾਂਵ:
ਸੰਪਰਦਾਨ-ਕਾਰਕ ਦੀ ਪ੍ਰੀਭਾਸ਼ਾ
- ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥2॥ (ਪੰਨਾ 274); ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿੱਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ, ਹੇ ਨਾਨਕ ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ।2।
- ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ (ਪੰਨਾ 290); ਪ੍ਰਭੂ ਦਾ ਨਾਮ ਜਪਹੁ ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ; ਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ ।
- ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਪੰਨਾ 306);
- ਦਾਸ ਨਾਨਕ ਉਸ ਗੁਰਸਿੱਖ ਦੀ (ਚਰਨ-ਧੂੜ ਮੰਗਦਾ ਹੈ)ਸਿਖਿਆ ਨਿਮ੍ਰਤਾ ਸਹਿਤ ਸਵੀਕਾਰਦਾ ਹੈ, ਉਸਦੇ ਪਾਏ ਪੂਰਨਿਆਂ 'ਤੇ ਚਲਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ।2।
- ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ॥ (ਪੰਨਾ 1206)
- ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥ (ਪੰਨਾ 1369)
(ਨੋਟ:) ਅਵਰਹ - ਅੰਤਲੇ ਹਾਹੇ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ। ਹ ਦੀ ਧੁਨੀ ਕੰਠ ਦੁਆਰ ਵਿੱਚ, ਸਿਹਾਰੀ ਵੱਲ ਉਲਾਰ ਨਹੀਂ ਹੋਣਾ।
- ਨੋਟ 10: . ਨਾਉਂ ਨਾਲ ਸੰਬੰਧਿਤ ਵਿਸ਼ੇਸ਼ਣ, ਪੜਨਾਂਵ ਅਤੇ ਕਿਰਿਆ ਦਾ ਵਚਨ ਤੇ ਲਿੰਗ ਵੀ ਆਮ ਤੌਰ 'ਤੇ ਉਹੋ ਹੁੰਦਾ ਹੈ ਜੋ ਨਾਂਵ ਦਾ ਹੁੰਦਾ ਹੈ ; ਜਿਵੇਂ:-
- ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ॥ (ਪੰਨਾ 250)
(2) ਮੁਕਤਾ-ਅੰਤ , ਬਹੁ-ਵਚਨ ਨਾਂਵਾਂ ਦੀਆਂ ਉਦਾਹਰਨਾਂ :-
ਹਿੰਦੂ ਸਮਾਜ ਦੀ ਮਨੌਤ ਅਨੁਸਾਰ ਨਵਾਂ ਜਨਮਿਆ ਬੱਚਾ ਜੂਠਾ ਹੁੰਦਾ ਹੈ ਇਸ ਨੂੰ ਸੂਤਕ ਦੱਸਿਆ ਜਾਂਦਾ ਹੈ। ਹੁਣ ਸਿੱਖ ਸਮਾਜ ਉਤੇ ਵੀ ਕਈ ਹਿੰਦੂ ਸਮਾਜ ਦੀਆਂ ਮਨੌਤਾਂ ਦਾ ਬਹੁਤ ਪ੍ਰਭਾਵ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਨੂੰ ਪੜ੍ਹਨ ਅਤੇ ਸਮਝਣ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਸਭ ਕੁਝ ਠੀਕ ਨਹੀਂ ਹੈ। ਇਹੋ ਜਿਹੀਆਂ ਮਨੌਤਾਂ ਤੀਂਵੀਂ ਨੂੰ ਨੀਂਵਿਆਂ ਦਿਖਾਨ ਦੀਆਂ ਕੋਝੀਆਂ ਚਾਲਾਂ ਸਨ ਅਤੇ ਹੁਣ ਵੀ ਕੁਝ ਹੱਦ ਤੱਕ ਪ੍ਰਚਲਤ ਹਨ ਜੋ ਠੀਕ ਨਹੀਂ ਹਨ।
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥(ਪੰਨਾ 821)
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥ (ਪੰਨਾ 1101)
' ਗਾਵੈ ' ਇਕ-ਵਚਨ ਕਿਰਿਆ ਹੈ ਜਿੱਥੇ ਕਿ ਗਾਵਹਿ ਅਤੇ ਗਾਵਨ ਬਹੁ-ਵਚਨ ਰੂਪ ਕਿਰਿਆ ਹਨ ਜਿਵੇਂ:
ਗਾਵਨਿ ਪੰਡਤਿ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥ (ਪੰਨਾ ੬), ਰਖੀਸਰ = ਮੁਖੀ ਰਿਸ਼ੀ;
ਦੇਹ ਅਤੇ ਖੇਹ, ਦੋਵੇਂ ਹੀ ਇਕ-ਵਚਨ ਹਨ, ਪ੍ਰੰਤੂ ਇਨ੍ਹਾਂ ਸ਼ਬਦਾਂ ਵਿੱਚ ' ਹ ' ਨੂੰ ਔਂਕੜ ਨਹੀਂ ਲਗੀ ਕਿਉਂਕਿ ਇਹ ਦੋਵੇਂ ਨਾਂਵ ਇਸਤ੍ਰੀ ਲਿੰਗ ਹਨ ।
ਓਹੁ ਪੁਲਿੰਗ ਅਤੇ ਪੜਨਾਉਂ ਹੈ।
ਵਾਤ ਇਸਤ੍ਰੀ ਲਿੰਗ ਨਾਉਂ ਹੈ ।
ਕਿਰਿਆ ਵਾਲੇ ਸ਼ਬਦਾਂ ਨੂੰ ਕਿਰਿਆਵਾਚੀ ਦਰਸਾਉਣ ਹਿਤ ਵੀ ਸਿਹਾਰੀ ਸਹਿਤ ਹੀ ਰਖਿਆ ਹੈ। ਪਰ ਇਹ ਨੇਮ ਪਾਵਣ ਬੀੜ ਵਿੱਚ ਪੂਰਾ ਨਹੀਂ ਉਤਰਦਾ ਅਤੇ ਇਹ ਲਿਖਾਰੀਆਂ ਦੀ ਉਕਾਈ ਜਾਪਦੀ ਹੈ।
ਅੰਤ ਵਿੱਚ ਇਕ ਜ਼ਰੂਰੀ ਬੇਨਤੀ
ਹਰ ਇਕ ਸਿੱਖ ਲਈ, ਜੋ ਗੁਰਬਾਣੀ ਪੜ੍ਹਨੀ ਜਾਣਦਾ ਹੈ (ਸਮੇਤ ਰਾਗੀ, ਢਾਡੀ, ਪ੍ਰਚਾਰਕ, ਗ੍ਰੰਥੀ ਆਦਿ ਦੇ), ਇਹ ਬਹੁਤ ਜ਼ਰੂਰੀ ਹੈ ਕਿ ਉਹ ਗੁਰਬਾਣੀ ਦੀ ਵਿਆਕਰਨ ਤੋਂ ਜਾਣੂ ਹੋਵੇ । ਗੁਰਬਾਣੀ ਪੜ੍ਹਨ ਵੇਲੇ ਕਾਹਲੀ ਨਾਂ ਕਰੇ ਅਤੇ ਠੀਕ ਉਚਾਰਨ ਕਰੇ। ਨਹੀਂ ਤਾਂ ਅਸ਼ੁੱਧ ਬਾਣੀ ਉਚਾਰਨ ਨਾਲ ਆਪਣੇ ਆਪ ਨੂੰ ਵੀ ਅਤੇ ਸੁਣਨ ਵਾਲੇ ਨੂੰ ਵੀ ਬਾਣੀ ਦਾ ਅਸ਼ੁੱਧ ਉਚਾਰਨ ਹੀ ਸੁਣਾਈ ਦੇਵੇਗਾ ਅਤੇ ਉਸਦੇ ਅਰਥ ਅਤੇ ਭਾਵ ਵੀ ਠੀਕ ਨਹੀਂ ਹੋਣਗੇ। ਇਹੀ ਕਾਰਨ ਹਨ ਕਿ ਗੁਰਬਾਣੀ ਪੜ੍ਹੀ, ਸੁਣੀ , ਗਾਈ ਅਤੇ ਪ੍ਰਚਾਰੀ ਤਾਂ ਬਹੁਤ ਜਾਂਦੀ ਹੈ ਪਰੰਤੂ ਸਾਨੂੰ ਸਮਝ ਨਹੀਂ ਕਿ ਇਸਦੇ ਅਰਥ ਕੀਹ ਹਨ ਅਤੇ ਇਹ ਇਸ ਤਰਾਂ ਹੀ ਹੈ ਕਿ ਪਾਠ, ਕੀਰਤਨ ਅਤੇ ਪ੍ਰਚਾਰ ਤਾਂ ਬਹੁਤ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਇਹ ਸਭ ਕੁਝ ਹੇਠ ਲਿਖੇ ਸ਼ਬਦ ਅਨੁਸਾਰ
ਸੋਰਠਿ ਮਹਲਾ ੫ ॥
- ਕੋਟਿ ਬ੍ਰਹਮੰਡ ਕੋ , ਠਾਕੁਰ ਸੁਆਮੀ, ਸਰਬ ਜੀਆ ਕਾ , ਦਾਤਾ ਰੇ॥
- ਪ੍ਰਤਿਪਾਲੈ , ਨਿਤ ਸਾਰਿ ਸਮਾਲੈ, ਇਕੁ ਗੁਨੁ ਨਹੀ, ਮੂਰਖਿ ਜਾਤਾ ਰੇ ॥੧॥
- ਹਰਿ ਆਰਾਧਿ, ਨ ਜਾਨਾ ਰੇ ॥
- ਹਰਿ ਹਰਿ , ਗੁਰੁ ਗੁਰੁ , ਕਰਤਾ ਰੇ ॥ (ਪੰਨਾ ੬੧੨ )
ਵਾਲੀ ਗੱਲ ਹੀ ਹੋਵੇਗੀ।
ਊਪਰਲੀਆਂ ਗੁਰਬਾਣੀ ਦੀਆਂ ਪੰਗਤੀਆਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਨਿਰਾ ਹਰਿ ਹਰਿ , ਗੁਰੁ ਗੁਰੁ , ਕਰਤਾ ਰੇ ॥ (ਪੰਨਾ ੬੧੨ ), ਹੀ ਨਹੀ ਕਰਦੇ ਰਹਿਣਾ, ਸਗੋਂ ' ਹਰਿ ਹਰਿ , ਗੁਰੁ ਗੁਰੁ ' ਕਰਦਿਆਂ ਹੋਇਆਂ ਨਾਲ ਨਾਲ ਗੁਰਬਾਣੀ ਸ਼ਬਦ ਦੀ ਵੀਚਾਰ ਕਰਨੀ ਹੈ, ਕਿਉਂਕਿ ਗੁਰਬਾਣੀ ਨੂੰ ਸਮਝਣ ਨਾਲ ਅਤੇ ਇਸ ਵਿੱਚੋਂ ਸਿੱਖੇ ਗੁਣਾਂ ਅਨੁਸਾਰੀ ਜੀਵਨ ਬਤੀਤ ਕਰਨ ਨਾਲ ਹੀ ਜੀਵਨ ਸਫਲ ਹੋਵੇਗਾ ਅਤੇ ' ਹਰਿ ਹਰਿ , ਗੁਰੁ ਗੁਰੁ ' ਕੀਤਾ ਸਾਰਥਕ ਹੋਵੇਗਾ; ਜਿਵੇਂ:
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥ (ਪੰਨਾ 669)
ਇਸ ਲਈ, ਗੁਰਬਾਣੀ ਵਿੱਚ ਸ਼ਰਧਾ ਰੱਖਣ ਵਾਲੇ ਅਤੇ ਗੁਰਬਾਣੀ ਦਾ ਸੱਚਾ ਸਤਿਕਾਰ ਕਰਨ ਵਾਲੇ ਸਮੂਹ ਸਿੱਖਾਂ ਲਈ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਜਿੰਨਾ ਛੇਤੀ ਹੋ ਸਕੇ, ਹਰ ਸੰਭਵ ਉੱਦਮ ਕਰ ਕੇ:-
- ਗੁਰਬਾਣੀ ਦਾ ਠੀਕ ਉਚਾਰਨ ਕਰਨਾ ਸਿੱਖਿਆ ਜਾਵੇ;
- ਗੁਰਬਾਣੀ ਪੜ੍ਹਨ ਵੇਲੇ ਅਰਧ ਵਿਸ਼ਰਾਮ ਅਤੇ ਪੂਰਨ ਵਿਸ਼ਰਾਮ ਲਗਾਣ ਬਾਰੇ ਸਿੱਖਿਆ ਜਾਵੇ ; ਅਤੇ
- ਹਰ ਸਿੱਖ ਗੁਰਬਾਣੀ ਦੇ ਠੀਕ ਅਰਥ ਜਾਨਣ ਲਈ ਹਰ ਸੰਭਵ ਉੱਦਮ ਕਰੇ ।
ਇਨ੍ਹਾਂ ਗੱਲਾਂ ਵਲ ਧਿਆਨ ਦੇਣ ਨਾਲ ਹੀ ਅਸੀਂ ਗੁਰਬਾਣੀ ਦੇ ਸਮੂਹ ਰਚਨਹਾਰਿਆਂ ਵਲੋਂ ਗੁਰਬਾਣੀ ਰਾਹੀਂ ਹਰ ਇਕ ਪ੍ਰਾਣੀ ਮਾਤਰ ਨੂੰ ਦਿੱਤੀ ਸਿੱਖਿਆ ਸਮਝ ਸਕਾਂਗੇ ਅਤੇ ਬਿਬੇਕ ਬੁਧੀ ਦੇ ਧਾਰਨੀ ਬਣਾਂਗੇ, ਜਿਸ ਨਾਲ:
- ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ॥
- ਅਕਲੀ ਪੜ੍ਹ ਕੈ ਬੁਝੀਐ, ਅਕਲੀ ਕੀਚੈ ਦਾਨ॥
- ਨਾਨਕੁ ਆਖੈ ਰਾਹੁ ਏਹੁ, ਹੋਰਿ ਗਲਾਂ ਸ਼ੈਤਾਨ ॥ ਦਾ ਮਹੱਤਵ ਬੁੱਝ ਸਕਾਂਗੇ; ਕਿਉਂਕਿ
- ਪੜਿਐ ਨਾਹੀ ਭੇਦੁ, ਬੁਝਿਐ ਪਾਵਣਾ ॥ (ਪੰਨਾ 148)
- ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ ॥1॥ (ਪੰਨਾ 791)
ਸਭ ' ਬਹੁ-ਵਚਨ, ਅਨਿਸਚਿਤ-ਸੰਖਿਅਕ ਪਦ ਹੈ। ਇਸ ਲਈ ਕਿਰਿਆਵਾਚੀ ਸ਼ਬਦ ' ਹੋਇ ' ਦਾ ਉਚਾਰਨ ' ਹੋਇਂ ' ਬਿੰਦੀ ਸਹਿਤ ਨਾਸਕੀ ਹੋਵੇਗਾ।
Back to previous page
|